6ਅਤੇ ਉਸ ਨੇ ਉਨ੍ਹਾਂ ਨੂੰ ਸਦਾ ਲਈ ਕਾਇਮ ਕੀਤਾ, ਉਸਨੇ ਇੱਕ ਹੁਕਮ ਜਾਰੀ ਕੀਤਾ ਜਿਹੜਾ ਸਦਾ ਅਟੱਲ ਹੈ।
7ਹੇ ਮਹਾਨ ਸਮੁੰਦਰੀ ਜੀਵੋ ਅਤੇ ਸਮੁੰਦਰ ਦੀ ਸਾਰੀਓ ਡੁੰਘਿਆਈਓ, ਧਰਤੀ ਤੋਂ ਯਾਹਵੇਹ ਦੀ ਉਸਤਤ ਕਰੋ,
8ਬਿਜਲੀ ਅਤੇ ਗੜੇ, ਬਰਫ਼ ਅਤੇ ਬੱਦਲ ਤੂਫ਼ਾਨੀ ਹਵਾਵਾਂ ਜੋ ਉਸਦਾ ਹੁਕਮ ਪੂਰਾ ਕਰਦੀਆਂ ਹਨ।
9ਹੇ ਪਹਾੜ ਅਤੇ ਸਾਰੇ ਪਰਬਤ, ਫਲਦਾਰ ਰੁੱਖ ਅਤੇ ਸਾਰੇ ਦਿਆਰ,
10ਜੰਗਲੀ ਜਾਨਵਰ ਅਤੇ ਸਾਰੇ ਡੰਗਰ, ਛੋਟੇ ਜੀਵ ਅਤੇ ਉੱਡਦੇ ਪੰਛੀ,