ਜ਼ਬੂਰਾਂ 149

ਯਾਹਵੇਹ ਦੀ ਉਸਤਤ ਕਰੋ। ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਉਸਦੇ ਵਫ਼ਾਦਾਰ ਲੋਕਾਂ ਦੀ ਸਭਾ ਵਿੱਚ ਉਸਦੀ ਉਸਤਤ ਕਰੋ।

Psalm 149:1 (UKJV) Praise all of you the LORD. Sing unto the LORD a new song, and his praise in the congregation of saints.

1ਯਾਹਵੇਹ ਦੀ ਉਸਤਤ ਕਰੋ। ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਉਸਦੇ ਵਫ਼ਾਦਾਰ ਲੋਕਾਂ ਦੀ ਸਭਾ ਵਿੱਚ ਉਸਦੀ ਉਸਤਤ ਕਰੋ।

2ਇਸਰਾਏਲ ਆਪਣੇ ਸਿਰਜਣਹਾਰ ਵਿੱਚ ਅਨੰਦ ਕਰੇ; ਸੀਯੋਨ ਦੇ ਲੋਕ ਆਪਣੇ ਰਾਜੇ ਵਿੱਚ ਖੁਸ਼ੀ ਮਨਾਉਣ।

3ਉਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ ਡੱਫ ਅਤੇ ਸਿਤਾਰ ਵਜਾ ਕੇ ਉਸ ਲਈ ਗੀਤ ਗਾਉਣ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.