1ਯਾਹਵੇਹ ਦੀ ਉਸਤਤ ਕਰੋ। ਯਾਹਵੇਹ ਲਈ ਇੱਕ ਨਵਾਂ ਗੀਤ ਗਾਓ, ਉਸਦੇ ਵਫ਼ਾਦਾਰ ਲੋਕਾਂ ਦੀ ਸਭਾ ਵਿੱਚ ਉਸਦੀ ਉਸਤਤ ਕਰੋ।
2ਇਸਰਾਏਲ ਆਪਣੇ ਸਿਰਜਣਹਾਰ ਵਿੱਚ ਅਨੰਦ ਕਰੇ; ਸੀਯੋਨ ਦੇ ਲੋਕ ਆਪਣੇ ਰਾਜੇ ਵਿੱਚ ਖੁਸ਼ੀ ਮਨਾਉਣ।
3ਉਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ ਡੱਫ ਅਤੇ ਸਿਤਾਰ ਵਜਾ ਕੇ ਉਸ ਲਈ ਗੀਤ ਗਾਉਣ।
4ਕਿਉਂਕਿ ਯਾਹਵੇਹ ਆਪਣੇ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ। ਉਹ ਨਿਮਰ ਨੂੰ ਜਿੱਤ ਦਾ ਤਾਜ ਪਹਿਨਾਉਂਦਾ ਹੈ।