ਜ਼ਬੂਰਾਂ 149

ਕਿਉਂਕਿ ਯਾਹਵੇਹ ਆਪਣੇ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ। ਉਹ ਨਿਮਰ ਨੂੰ ਜਿੱਤ ਦਾ ਤਾਜ ਪਹਿਨਾਉਂਦਾ ਹੈ।

Psalm 149:4 (UKJV) For the LORD takes pleasure in his people: he will beautify the meek with salvation.

2ਇਸਰਾਏਲ ਆਪਣੇ ਸਿਰਜਣਹਾਰ ਵਿੱਚ ਅਨੰਦ ਕਰੇ; ਸੀਯੋਨ ਦੇ ਲੋਕ ਆਪਣੇ ਰਾਜੇ ਵਿੱਚ ਖੁਸ਼ੀ ਮਨਾਉਣ।

3ਉਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨ ਡੱਫ ਅਤੇ ਸਿਤਾਰ ਵਜਾ ਕੇ ਉਸ ਲਈ ਗੀਤ ਗਾਉਣ।

4ਕਿਉਂਕਿ ਯਾਹਵੇਹ ਆਪਣੇ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ। ਉਹ ਨਿਮਰ ਨੂੰ ਜਿੱਤ ਦਾ ਤਾਜ ਪਹਿਨਾਉਂਦਾ ਹੈ।

5ਉਹ ਦੇ ਵਫ਼ਾਦਾਰ ਲੋਕ ਇਸ ਆਦਰ ਵਿੱਚ ਅਨੰਦ ਹੋਣ ਅਤੇ ਆਪਣੇ ਬਿਸਤਰੇ ਉੱਤੇ ਖੁਸ਼ੀ ਦੇ ਗੀਤ ਗਾਉਣ।

6ਪਰਮੇਸ਼ਵਰ ਦੀ ਉਸਤਤ ਉਹਨਾਂ ਦੇ ਮੂੰਹ ਵਿੱਚ ਹੋਵੇ ਅਤੇ ਉਹਨਾਂ ਦੇ ਹੱਥਾਂ ਵਿੱਚ ਦੋਧਾਰੀ ਤਲਵਾਰ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.