4ਕਿਉਂਕਿ ਯਾਹਵੇਹ ਆਪਣੇ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ। ਉਹ ਨਿਮਰ ਨੂੰ ਜਿੱਤ ਦਾ ਤਾਜ ਪਹਿਨਾਉਂਦਾ ਹੈ।
5ਉਹ ਦੇ ਵਫ਼ਾਦਾਰ ਲੋਕ ਇਸ ਆਦਰ ਵਿੱਚ ਅਨੰਦ ਹੋਣ ਅਤੇ ਆਪਣੇ ਬਿਸਤਰੇ ਉੱਤੇ ਖੁਸ਼ੀ ਦੇ ਗੀਤ ਗਾਉਣ।
6ਪਰਮੇਸ਼ਵਰ ਦੀ ਉਸਤਤ ਉਹਨਾਂ ਦੇ ਮੂੰਹ ਵਿੱਚ ਹੋਵੇ ਅਤੇ ਉਹਨਾਂ ਦੇ ਹੱਥਾਂ ਵਿੱਚ ਦੋਧਾਰੀ ਤਲਵਾਰ ਹੋਵੇ।
7ਕੌਮਾਂ ਤੋਂ ਬਦਲਾ ਲੈਣ ਅਤੇ ਲੋਕਾਂ ਨੂੰ ਸਜ਼ਾ ਦੇਣ ਲਈ,
8ਆਪਣੇ ਰਾਜਿਆਂ ਨੂੰ ਬੇੜੀਆਂ ਨਾਲ, ਅਤੇ ਉਹਨਾਂ ਦੇ ਅਹਿਲਕਾਰਾਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,