ਜ਼ਬੂਰਾਂ 17

ਹੇ ਯਾਹਵੇਹ, ਮੇਰੀ ਸੁਣੋ, ਮੇਰੀ ਬੇਨਤੀ ਸਹੀ ਹੈ; ਮੇਰੀ ਪੁਕਾਰ ਸੁਣੋ। ਮੇਰੀ ਪ੍ਰਾਰਥਨਾ ਸੁਣੋ ਇਹ ਧੋਖੇਬਾਜ਼ ਬੁੱਲ੍ਹਾਂ ਤੋਂ ਨਹੀਂ ਨਿਕਲਦੀ।

Psalm 17:1 (UKJV) Hear the right, O LORD, attend unto my cry, give ear unto my prayer, that goes not out of feigned lips.

1ਹੇ ਯਾਹਵੇਹ, ਮੇਰੀ ਸੁਣੋ, ਮੇਰੀ ਬੇਨਤੀ ਸਹੀ ਹੈ; ਮੇਰੀ ਪੁਕਾਰ ਸੁਣੋ। ਮੇਰੀ ਪ੍ਰਾਰਥਨਾ ਸੁਣੋ ਇਹ ਧੋਖੇਬਾਜ਼ ਬੁੱਲ੍ਹਾਂ ਤੋਂ ਨਹੀਂ ਨਿਕਲਦੀ।

2ਮੇਰਾ ਨਿਆਂ ਤੁਹਾਡੇ ਵੱਲੋਂ ਹੋਵੇ; ਸਿਰਫ ਤੁਹਾਡੀਆਂ ਅੱਖਾਂ ਹੀ ਸੱਚ ਨੂੰ ਦੇਖ ਸਕਦੀਆ ਹਨ।

3ਭਾਵੇਂ ਤੁਸੀਂ ਮੇਰੇ ਦਿਲ ਦੀ ਜਾਂਚ ਕਰੋ, ਭਾਵੇਂ ਤੁਸੀਂ ਮੈਨੂੰ ਰਾਤ ਨੂੰ ਪਰਖਿਆ ਅਤੇ ਮੈਨੂੰ ਜਾਂਚਿਆ ਹੈ, ਤੁਸੀਂ ਦੇਖੋਗੇ ਕਿ ਮੈਂ ਕੋਈ ਬੁਰਾਈ ਦੀ ਯੋਜਨਾ ਨਹੀਂ ਬਣਾਈ ਹੈ। ਮੇਰੇ ਮੂੰਹ ਨੇ ਉਲੰਘਣਾ ਨਹੀਂ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.