1ਹੇ ਯਾਹਵੇਹ, ਮੇਰੀ ਸੁਣੋ, ਮੇਰੀ ਬੇਨਤੀ ਸਹੀ ਹੈ; ਮੇਰੀ ਪੁਕਾਰ ਸੁਣੋ। ਮੇਰੀ ਪ੍ਰਾਰਥਨਾ ਸੁਣੋ ਇਹ ਧੋਖੇਬਾਜ਼ ਬੁੱਲ੍ਹਾਂ ਤੋਂ ਨਹੀਂ ਨਿਕਲਦੀ।
2ਮੇਰਾ ਨਿਆਂ ਤੁਹਾਡੇ ਵੱਲੋਂ ਹੋਵੇ; ਸਿਰਫ ਤੁਹਾਡੀਆਂ ਅੱਖਾਂ ਹੀ ਸੱਚ ਨੂੰ ਦੇਖ ਸਕਦੀਆ ਹਨ।
3ਭਾਵੇਂ ਤੁਸੀਂ ਮੇਰੇ ਦਿਲ ਦੀ ਜਾਂਚ ਕਰੋ, ਭਾਵੇਂ ਤੁਸੀਂ ਮੈਨੂੰ ਰਾਤ ਨੂੰ ਪਰਖਿਆ ਅਤੇ ਮੈਨੂੰ ਜਾਂਚਿਆ ਹੈ, ਤੁਸੀਂ ਦੇਖੋਗੇ ਕਿ ਮੈਂ ਕੋਈ ਬੁਰਾਈ ਦੀ ਯੋਜਨਾ ਨਹੀਂ ਬਣਾਈ ਹੈ। ਮੇਰੇ ਮੂੰਹ ਨੇ ਉਲੰਘਣਾ ਨਹੀਂ ਕੀਤੀ।
4ਭਾਵੇਂ ਲੋਕਾਂ ਨੇ ਮੈਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕੀਤੀ, ਮੈਂ ਆਪਣੇ ਆਪ ਨੂੰ ਹਿੰਸਕ ਰਾਹਾਂ ਤੋਂ ਬਚਾਇਆ ਹੈ ਜੋ ਤੁਹਾਡੇ ਬੁੱਲ੍ਹਾਂ ਨੇ ਹੁਕਮ ਦਿੱਤਾ ਹੈ।