10ਉਹ ਆਪਣੇ ਬੇਰਹਿਮ ਦਿਲਾਂ ਨੂੰ ਬੰਦ ਕਰ ਲੈਂਦੇ ਹਨ, ਅਤੇ ਉਹਨਾਂ ਦੇ ਮੂੰਹ ਹੰਕਾਰ ਨਾਲ ਬੋਲਦੇ ਹਨ।
11ਉਹਨਾਂ ਨੇ ਮੇਰਾ ਪਿੱਛਾ ਕੀਤਾ ਹੈ, ਉਹਨਾਂ ਨੇ ਹੁਣ ਮੈਨੂੰ ਘੇਰ ਲਿਆ ਹੈ, ਅੱਖਾਂ ਨਾਲ ਚੌਕਸ ਹੋ ਕੇ, ਮੈਨੂੰ ਜ਼ਮੀਨ ਉੱਤੇ ਸੁੱਟਣ ਲਈ।
12ਉਹ ਸ਼ਿਕਾਰ ਲਈ ਭੁੱਖੇ ਸ਼ੇਰ ਵਰਗੇ ਹਨ, ਇੱਕ ਬੱਬਰ ਸ਼ੇਰ ਵਾਂਗੂ ਜਿਹੜਾ ਘਾਤ ਵਿੱਚ ਬੈਠਾ ਹੈ।
13ਹੇ ਯਾਹਵੇਹ, ਉੱਠ, ਉਹਨਾਂ ਦਾ ਸਾਹਮਣਾ ਕਰ, ਉਹਨਾਂ ਨੂੰ ਹੇਠਾਂ ਲਿਆ; ਆਪਣੀ ਤਲਵਾਰ ਨਾਲ ਮੈਨੂੰ ਦੁਸ਼ਟਾਂ ਤੋਂ ਬਚਾ।
14ਯਾਹਵੇਹ, ਆਪਣੇ ਹੱਥ ਨਾਲ ਮੈਨੂੰ ਅਜਿਹੇ ਲੋਕਾਂ ਤੋਂ ਬਚਾਓ, ਇਸ ਸੰਸਾਰ ਦੇ ਲੋਕਾਂ ਤੋਂ ਜਿਨ੍ਹਾਂ ਦਾ ਫਲ ਇਸ ਜੀਵਨ ਵਿੱਚ ਹੈ। ਜੋ ਕੁਝ ਤੁਸੀਂ ਦੁਸ਼ਟਾਂ ਲਈ ਜਮ੍ਹਾਂ ਕੀਤਾ ਹੈ ਉਹ ਉਹਨਾਂ ਦੇ ਢਿੱਡ ਭਰ ਦੇਵੇ। ਹੋ ਸਕਦਾ ਹੈ ਕਿ ਉਹਨਾਂ ਦੇ ਬੱਚੇ ਇਸ ਤੇ ਆਪਣੇ ਆਪ ਨੂੰ ਖਾਈ ਜਾਣ, ਅਤੇ ਉਹਨਾਂ ਦੇ ਛੋਟੇ ਬੱਚਿਆਂ ਲਈ ਬਚਿਆ ਹੋਇਆ ਹੋਵੇ।