ਜ਼ਬੂਰਾਂ 17

ਯਾਹਵੇਹ, ਆਪਣੇ ਹੱਥ ਨਾਲ ਮੈਨੂੰ ਅਜਿਹੇ ਲੋਕਾਂ ਤੋਂ ਬਚਾਓ, ਇਸ ਸੰਸਾਰ ਦੇ ਲੋਕਾਂ ਤੋਂ ਜਿਨ੍ਹਾਂ ਦਾ ਫਲ ਇਸ ਜੀਵਨ ਵਿੱਚ ਹੈ। ਜੋ ਕੁਝ ਤੁਸੀਂ ਦੁਸ਼ਟਾਂ ਲਈ ਜਮ੍ਹਾਂ ਕੀਤਾ ਹੈ ਉਹ ਉਹਨਾਂ ਦੇ ਢਿੱਡ ਭਰ ਦੇਵੇ। ਹੋ ਸਕਦਾ ਹੈ ਕਿ ਉਹਨਾਂ ਦੇ ਬੱਚੇ ਇਸ ਤੇ ਆਪਣੇ ਆਪ ਨੂੰ ਖਾਈ ਜਾਣ, ਅਤੇ ਉਹਨਾਂ ਦੇ ਛੋਟੇ ਬੱਚਿਆਂ ਲਈ ਬਚਿਆ ਹੋਇਆ ਹੋਵੇ।

Psalm 17:14 (UKJV) From men which are your hand, O LORD, from men of the world, which have their portion in this life, and whose belly you fill with your hid treasure: they are full of children, and leave the rest of their substance to their babes.

12ਉਹ ਸ਼ਿਕਾਰ ਲਈ ਭੁੱਖੇ ਸ਼ੇਰ ਵਰਗੇ ਹਨ, ਇੱਕ ਬੱਬਰ ਸ਼ੇਰ ਵਾਂਗੂ ਜਿਹੜਾ ਘਾਤ ਵਿੱਚ ਬੈਠਾ ਹੈ।

13ਹੇ ਯਾਹਵੇਹ, ਉੱਠ, ਉਹਨਾਂ ਦਾ ਸਾਹਮਣਾ ਕਰ, ਉਹਨਾਂ ਨੂੰ ਹੇਠਾਂ ਲਿਆ; ਆਪਣੀ ਤਲਵਾਰ ਨਾਲ ਮੈਨੂੰ ਦੁਸ਼ਟਾਂ ਤੋਂ ਬਚਾ।

14ਯਾਹਵੇਹ, ਆਪਣੇ ਹੱਥ ਨਾਲ ਮੈਨੂੰ ਅਜਿਹੇ ਲੋਕਾਂ ਤੋਂ ਬਚਾਓ, ਇਸ ਸੰਸਾਰ ਦੇ ਲੋਕਾਂ ਤੋਂ ਜਿਨ੍ਹਾਂ ਦਾ ਫਲ ਇਸ ਜੀਵਨ ਵਿੱਚ ਹੈ। ਜੋ ਕੁਝ ਤੁਸੀਂ ਦੁਸ਼ਟਾਂ ਲਈ ਜਮ੍ਹਾਂ ਕੀਤਾ ਹੈ ਉਹ ਉਹਨਾਂ ਦੇ ਢਿੱਡ ਭਰ ਦੇਵੇ। ਹੋ ਸਕਦਾ ਹੈ ਕਿ ਉਹਨਾਂ ਦੇ ਬੱਚੇ ਇਸ ਤੇ ਆਪਣੇ ਆਪ ਨੂੰ ਖਾਈ ਜਾਣ, ਅਤੇ ਉਹਨਾਂ ਦੇ ਛੋਟੇ ਬੱਚਿਆਂ ਲਈ ਬਚਿਆ ਹੋਇਆ ਹੋਵੇ।

15ਮੇਰੇ ਲਈ, ਮੈਂ ਸਹੀ ਠਹਿਰਾਇਆ ਜਾਵਾਂਗਾ ਅਤੇ ਤੁਹਾਡਾ ਚਿਹਰਾ ਦੇਖਾਂਗਾ; ਜਦੋਂ ਮੈਂ ਜਾਗ ਜਾਵਾਂਗਾ, ਮੈਂ ਤੇਰਾ ਸਰੂਪ ਦੇਖ ਕੇ ਰੱਜ ਜਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.