7ਮੈਨੂੰ ਆਪਣੇ ਮਹਾਨ ਪਿਆਰ ਦੇ ਅਚੰਭੇ ਕੰਮ ਦਿਖਾ, ਤੁਸੀਂ ਆਪਣੇ ਸੱਜੇ ਹੱਥ ਨਾਲ ਉਹਨਾਂ ਬਚਾਉ, ਜਿਹੜੇ ਆਪਣੇ ਦੁਸ਼ਮਣਾਂ ਤੋਂ ਤੇਰੀ ਸ਼ਰਨ ਲੈਂਦੇ ਹਨ।
8ਮੈਨੂੰ ਆਪਣੀ ਅੱਖ ਦੀ ਕਾਕੀ ਵਾਂਗ ਰੱਖੋ; ਮੈਨੂੰ ਆਪਣੇ ਖੰਭਾਂ ਦੇ ਪਰਛਾਵੇਂ ਹੇਠ ਛੁਪਾ ਲੈ
9ਉਹਨਾਂ ਦੁਸ਼ਟਾਂ ਤੋਂ ਜਿਹੜੇ ਮੈਨੂੰ ਤਬਾਹ ਕਰਨ ਲਈ ਤਿਆਰ ਹਨ, ਮੇਰੇ ਘਾਤਕ ਦੁਸ਼ਮਣਾਂ ਤੋਂ ਜਿਹੜੇ ਮੈਨੂੰ ਘੇਰਦੇ ਹਨ।
10ਉਹ ਆਪਣੇ ਬੇਰਹਿਮ ਦਿਲਾਂ ਨੂੰ ਬੰਦ ਕਰ ਲੈਂਦੇ ਹਨ, ਅਤੇ ਉਹਨਾਂ ਦੇ ਮੂੰਹ ਹੰਕਾਰ ਨਾਲ ਬੋਲਦੇ ਹਨ।
11ਉਹਨਾਂ ਨੇ ਮੇਰਾ ਪਿੱਛਾ ਕੀਤਾ ਹੈ, ਉਹਨਾਂ ਨੇ ਹੁਣ ਮੈਨੂੰ ਘੇਰ ਲਿਆ ਹੈ, ਅੱਖਾਂ ਨਾਲ ਚੌਕਸ ਹੋ ਕੇ, ਮੈਨੂੰ ਜ਼ਮੀਨ ਉੱਤੇ ਸੁੱਟਣ ਲਈ।