ਜ਼ਬੂਰਾਂ 18

ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ ਹੈ; ਤੂੰ ਮੈਨੂੰ ਕੌਮਾਂ ਦਾ ਮੁਖੀ ਬਣਾਇਆ ਹੈ। ਉਹ ਲੋਕ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ ਹੁਣ ਮੇਰੀ ਸੇਵਾ ਕਰਦੇ ਹਨ,

Psalm 18:43 (UKJV) You have delivered me from the strivings of the people; and you have made me the head of the heathen: a people whom I have not known shall serve me.

41ਉਨ੍ਹਾਂ ਨੇ ਮਦਦ ਲਈ ਦੁਹਾਈ ਦਿੱਤੀ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਸੀ ਉਹਨਾਂ ਨੇ ਯਾਹਵੇਹ ਦੀ ਵੀ ਦੁਹਾਈ ਦਿੱਤੀ, ਪਰ ਉਸਨੇ ਜਵਾਬ ਨਹੀਂ ਦਿੱਤਾ।

42ਮੈਂ ਉਨ੍ਹਾਂ ਨੂੰ ਹਵਾ ਦੀ ਧੂੜ ਵਾਂਗ ਹਰਾਇਆ; ਮੈਂ ਉਨ੍ਹਾਂ ਨੂੰ ਗਲੀਆਂ ਵਿੱਚ ਚਿੱਕੜ ਵਾਂਗੂੰ ਮਿੱਧਿਆ।

43ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ ਹੈ; ਤੂੰ ਮੈਨੂੰ ਕੌਮਾਂ ਦਾ ਮੁਖੀ ਬਣਾਇਆ ਹੈ। ਉਹ ਲੋਕ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ ਹੁਣ ਮੇਰੀ ਸੇਵਾ ਕਰਦੇ ਹਨ,

44ਪਰਦੇਸੀ ਮੇਰੇ ਸਾਹਮਣੇ ਝੁਕਦੇ ਹਨ; ਜਿਵੇਂ ਹੀ ਉਹ ਮੇਰੇ ਬਾਰੇ ਸੁਣਦੇ ਹਨ, ਉਹ ਮੇਰਾ ਕਹਿਣਾ ਮੰਨਦੇ ਹਨ।

45ਉਹ ਸਾਰੇ ਦਿਲ ਹਾਰ ਜਾਂਦੇ ਹਨ; ਉਹ ਆਪਣੇ ਗੜ੍ਹਾਂ ਤੋਂ ਕੰਬਦੇ ਹੋਏ ਆਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.