42ਮੈਂ ਉਨ੍ਹਾਂ ਨੂੰ ਹਵਾ ਦੀ ਧੂੜ ਵਾਂਗ ਹਰਾਇਆ; ਮੈਂ ਉਨ੍ਹਾਂ ਨੂੰ ਗਲੀਆਂ ਵਿੱਚ ਚਿੱਕੜ ਵਾਂਗੂੰ ਮਿੱਧਿਆ।
43ਤੂੰ ਮੈਨੂੰ ਲੋਕਾਂ ਦੇ ਝਗੜਿਆਂ ਤੋਂ ਛੁਡਾਇਆ ਹੈ; ਤੂੰ ਮੈਨੂੰ ਕੌਮਾਂ ਦਾ ਮੁਖੀ ਬਣਾਇਆ ਹੈ। ਉਹ ਲੋਕ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ ਸੀ ਹੁਣ ਮੇਰੀ ਸੇਵਾ ਕਰਦੇ ਹਨ,
44ਪਰਦੇਸੀ ਮੇਰੇ ਸਾਹਮਣੇ ਝੁਕਦੇ ਹਨ; ਜਿਵੇਂ ਹੀ ਉਹ ਮੇਰੇ ਬਾਰੇ ਸੁਣਦੇ ਹਨ, ਉਹ ਮੇਰਾ ਕਹਿਣਾ ਮੰਨਦੇ ਹਨ।
45ਉਹ ਸਾਰੇ ਦਿਲ ਹਾਰ ਜਾਂਦੇ ਹਨ; ਉਹ ਆਪਣੇ ਗੜ੍ਹਾਂ ਤੋਂ ਕੰਬਦੇ ਹੋਏ ਆਉਂਦੇ ਹਨ।
46ਯਾਹਵੇਹ ਜੀਉਂਦਾ ਹੈ! ਮੇਰੀ ਚੱਟਾਨ ਦੀ ਵਡਿਆਈ ਹੋਵੇ! ਮੇਰਾ ਮੁਕਤੀਦਾਤਾ ਪਰਮੇਸ਼ਵਰ ਉੱਚਾ ਰਹੇ!