ਜ਼ਬੂਰਾਂ 20

ਉਹ ਤੇਰੀਆਂ ਸਾਰੀਆਂ ਬਲੀਆਂ ਨੂੰ ਯਾਦ ਰੱਖੇ ਅਤੇ ਤੇਰੀਆਂ ਹੋਮ ਦੀਆਂ ਭੇਟਾਂ ਨੂੰ ਸਵੀਕਾਰ ਕਰੇ।

Psalm 20:3 (UKJV) Remember all your offerings, and accept your burnt sacrifice; Selah.

1ਬਿਪਤਾ ਦੇ ਸਮੇਂ ਵਿੱਚ ਯਾਹਵੇਹ ਤੈਨੂੰ ਉੱਤਰ ਦੇਵੇ; ਯਾਕੋਬ ਦੇ ਪਰਮੇਸ਼ਵਰ ਦਾ ਨਾਮ ਤੇਰੀ ਰੱਖਿਆ ਕਰੇ।

2ਉਹ ਪਵਿੱਤਰ ਸਥਾਨ ਤੋਂ ਤੈਨੂੰ ਸਹਾਇਤਾ ਭੇਜੇ ਅਤੇ ਸੀਯੋਨ ਤੋਂ ਤੈਨੂੰ ਸੰਭਾਲੇ।

3ਉਹ ਤੇਰੀਆਂ ਸਾਰੀਆਂ ਬਲੀਆਂ ਨੂੰ ਯਾਦ ਰੱਖੇ ਅਤੇ ਤੇਰੀਆਂ ਹੋਮ ਦੀਆਂ ਭੇਟਾਂ ਨੂੰ ਸਵੀਕਾਰ ਕਰੇ।

4ਉਹ ਤੇਰੇ ਦਿਲ ਦੀ ਇੱਛਾ ਅਨੁਸਾਰ ਤੈਨੂੰ ਦੇਵੇ ਅਤੇ ਤੇਰੀਆਂ ਸਾਰੀਆਂ ਯੋਜਨਾਵਾਂ ਨੂੰ ਸਫਲ ਕਰੇ।

5ਅਸੀਂ ਤੇਰੀ ਜਿੱਤ ਦੀ ਖੁਸ਼ੀ ਵਿੱਚ ਜੈਕਾਰੇ ਮਾਰਾਂਗੇ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਵਿੱਚ ਆਪਣੇ ਝੰਡੇ ਖੜੇ ਕਰਾਂਗੇ। ਯਾਹਵੇਹ ਤੇਰੀਆਂ ਸਾਰੀਆਂ ਬੇਨਤੀਆਂ ਪੂਰੀਆਂ ਕਰੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.