ਜ਼ਬੂਰਾਂ 20

ਕੋਈ ਰਥਾਂ ਉੱਤੇ ਅਤੇ ਕੋਈ ਘੋੜਿਆਂ ਉੱਤੇ ਭਰੋਸਾ ਰੱਖਦਾ ਹੈ, ਪਰ ਅਸੀਂ ਆਪਣੇ ਪਰਮੇਸ਼ਵਰ ਦੇ ਨਾਮ ਉੱਤੇ ਭਰੋਸਾ ਰੱਖਦੇ ਹਾਂ।

Psalm 20:7 (UKJV) Some trust in chariots, and some in horses: but we will remember the name of the LORD our God.

5ਅਸੀਂ ਤੇਰੀ ਜਿੱਤ ਦੀ ਖੁਸ਼ੀ ਵਿੱਚ ਜੈਕਾਰੇ ਮਾਰਾਂਗੇ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਵਿੱਚ ਆਪਣੇ ਝੰਡੇ ਖੜੇ ਕਰਾਂਗੇ। ਯਾਹਵੇਹ ਤੇਰੀਆਂ ਸਾਰੀਆਂ ਬੇਨਤੀਆਂ ਪੂਰੀਆਂ ਕਰੇ।

6ਹੁਣ ਮੈਂ ਇਹ ਜਾਣਦਾ ਹਾਂ: ਯਾਹਵੇਹ ਆਪਣੇ ਮਸਹ ਕੀਤੇ ਹੋਏ ਨੂੰ ਜਿੱਤ ਦਿੰਦਾ ਹੈ। ਉਹ ਉਸ ਨੂੰ ਆਪਣੇ ਸਵਰਗੀ ਅਸਥਾਨ ਤੋਂ ਆਪਣੇ ਸੱਜੇ ਹੱਥ ਦੀ ਜੇਤੂ ਸ਼ਕਤੀ ਨਾਲ ਉੱਤਰ ਦਿੰਦਾ ਹੈ।

7ਕੋਈ ਰਥਾਂ ਉੱਤੇ ਅਤੇ ਕੋਈ ਘੋੜਿਆਂ ਉੱਤੇ ਭਰੋਸਾ ਰੱਖਦਾ ਹੈ, ਪਰ ਅਸੀਂ ਆਪਣੇ ਪਰਮੇਸ਼ਵਰ ਦੇ ਨਾਮ ਉੱਤੇ ਭਰੋਸਾ ਰੱਖਦੇ ਹਾਂ।

8ਉਹ ਆਪਣੇ ਗੋਡਿਆਂ ਉੱਤੇ ਲਿਆਏ ਜਾਂਦੇ ਹਨ ਅਤੇ ਡਿੱਗਦੇ ਹਨ, ਪਰ ਅਸੀਂ ਉੱਠਦੇ ਹਾਂ ਅਤੇ ਮਜ਼ਬੂਤੀ ਨਾਲ ਖੜ੍ਹੇ ਹੁੰਦੇ ਹਾਂ।

9ਯਾਹਵੇਹ, ਰਾਜੇ ਨੂੰ ਜਿੱਤ ਦਿੰਦਾ ਹੈ! ਜਦੋਂ ਅਸੀਂ ਪੁਕਾਰਦੇ ਹਾਂ ਤਾਂ ਉਹ ਸਾਨੂੰ ਉੱਤਰ ਦਿੰਦਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.