4ਉਹ ਤੇਰੇ ਦਿਲ ਦੀ ਇੱਛਾ ਅਨੁਸਾਰ ਤੈਨੂੰ ਦੇਵੇ ਅਤੇ ਤੇਰੀਆਂ ਸਾਰੀਆਂ ਯੋਜਨਾਵਾਂ ਨੂੰ ਸਫਲ ਕਰੇ।
5ਅਸੀਂ ਤੇਰੀ ਜਿੱਤ ਦੀ ਖੁਸ਼ੀ ਵਿੱਚ ਜੈਕਾਰੇ ਮਾਰਾਂਗੇ ਅਤੇ ਆਪਣੇ ਪਰਮੇਸ਼ਵਰ ਦੇ ਨਾਮ ਵਿੱਚ ਆਪਣੇ ਝੰਡੇ ਖੜੇ ਕਰਾਂਗੇ। ਯਾਹਵੇਹ ਤੇਰੀਆਂ ਸਾਰੀਆਂ ਬੇਨਤੀਆਂ ਪੂਰੀਆਂ ਕਰੇ।
6ਹੁਣ ਮੈਂ ਇਹ ਜਾਣਦਾ ਹਾਂ: ਯਾਹਵੇਹ ਆਪਣੇ ਮਸਹ ਕੀਤੇ ਹੋਏ ਨੂੰ ਜਿੱਤ ਦਿੰਦਾ ਹੈ। ਉਹ ਉਸ ਨੂੰ ਆਪਣੇ ਸਵਰਗੀ ਅਸਥਾਨ ਤੋਂ ਆਪਣੇ ਸੱਜੇ ਹੱਥ ਦੀ ਜੇਤੂ ਸ਼ਕਤੀ ਨਾਲ ਉੱਤਰ ਦਿੰਦਾ ਹੈ।
7ਕੋਈ ਰਥਾਂ ਉੱਤੇ ਅਤੇ ਕੋਈ ਘੋੜਿਆਂ ਉੱਤੇ ਭਰੋਸਾ ਰੱਖਦਾ ਹੈ, ਪਰ ਅਸੀਂ ਆਪਣੇ ਪਰਮੇਸ਼ਵਰ ਦੇ ਨਾਮ ਉੱਤੇ ਭਰੋਸਾ ਰੱਖਦੇ ਹਾਂ।
8ਉਹ ਆਪਣੇ ਗੋਡਿਆਂ ਉੱਤੇ ਲਿਆਏ ਜਾਂਦੇ ਹਨ ਅਤੇ ਡਿੱਗਦੇ ਹਨ, ਪਰ ਅਸੀਂ ਉੱਠਦੇ ਹਾਂ ਅਤੇ ਮਜ਼ਬੂਤੀ ਨਾਲ ਖੜ੍ਹੇ ਹੁੰਦੇ ਹਾਂ।