ਜ਼ਬੂਰਾਂ 22

ਕਿਉਂਕਿ ਉਸ ਨੇ ਦੁੱਖੀ ਦੇ ਦੁੱਖ ਨੂੰ ਤੁੱਛ ਨਹੀਂ ਜਾਣਿਆ ਹੈ; ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ ਪਰ ਸਹਾਇਤਾ ਲਈ ਉਸ ਦੀ ਦੁਹਾਈ ਸੁਣੀ ਹੈ।

Psalm 22:24 (UKJV) For he has not despised nor abhorred the affliction of the afflicted; neither has he hid his face from him; but when he cried unto him, he heard.

22ਮੈਂ ਆਪਣੇ ਲੋਕਾਂ ਨੂੰ ਤੇਰਾ ਨਾਮ ਦੱਸਾਂਗਾ; ਸਭਾ ਵਿੱਚ ਮੈਂ ਤੇਰੀ ਉਸਤਤ ਕਰਾਂਗਾ।

23ਹੇ ਯਾਹਵੇਹ ਤੋਂ ਡਰਨ ਵਾਲਿਓ, ਉਸਦੀ ਉਸਤਤ ਕਰੋ! ਹੇ ਯਾਕੋਬ ਦੀ ਸਾਰੀ ਵੰਸ਼, ਉਹ ਦਾ ਆਦਰ ਕਰੋ! ਹੇ ਇਸਰਾਏਲ ਦੇ ਸਾਰੇ ਵੰਸ਼ੋ, ਉਸ ਦਾ ਆਦਰ ਕਰੋ!

24ਕਿਉਂਕਿ ਉਸ ਨੇ ਦੁੱਖੀ ਦੇ ਦੁੱਖ ਨੂੰ ਤੁੱਛ ਨਹੀਂ ਜਾਣਿਆ ਹੈ; ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ ਪਰ ਸਹਾਇਤਾ ਲਈ ਉਸ ਦੀ ਦੁਹਾਈ ਸੁਣੀ ਹੈ।

25ਤੇਰੇ ਵੱਲੋਂ ਮਹਾਨ ਸਭਾ ਵਿੱਚ ਮੇਰੀ ਉਸਤਤ ਦਾ ਵਿਸ਼ਾ ਆਉਂਦਾ ਹੈ; ਤੇਰੇ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

26ਗਰੀਬ ਖਾ ਕੇ ਰੱਜ ਜਾਣਗੇ; ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹ ਉਸ ਦੀ ਉਸਤਤ ਕਰਨਗੇ, ਤੁਹਾਡੇ ਦਿਲ ਸਦਾ ਜਿਉਂਦੇ ਰਹਿਣ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.