ਜ਼ਬੂਰਾਂ 22

ਹੇ ਯਾਹਵੇਹ ਤੋਂ ਡਰਨ ਵਾਲਿਓ, ਉਸਦੀ ਉਸਤਤ ਕਰੋ! ਹੇ ਯਾਕੋਬ ਦੀ ਸਾਰੀ ਵੰਸ਼, ਉਹ ਦਾ ਆਦਰ ਕਰੋ! ਹੇ ਇਸਰਾਏਲ ਦੇ ਸਾਰੇ ਵੰਸ਼ੋ, ਉਸ ਦਾ ਆਦਰ ਕਰੋ!

Psalm 22:23 (UKJV) All of you that fear the LORD, praise him; all you the seed of Jacob, glorify him; and fear him, all you the seed of Israel.

21ਮੈਨੂੰ ਸ਼ੇਰਾਂ ਦੇ ਮੂੰਹ ਤੋਂ ਬਚਾਓ; ਮੈਨੂੰ ਜੰਗਲੀ ਬਲਦਾਂ ਦੇ ਸਿੰਗਾਂ ਤੋਂ ਬਚਾ।

22ਮੈਂ ਆਪਣੇ ਲੋਕਾਂ ਨੂੰ ਤੇਰਾ ਨਾਮ ਦੱਸਾਂਗਾ; ਸਭਾ ਵਿੱਚ ਮੈਂ ਤੇਰੀ ਉਸਤਤ ਕਰਾਂਗਾ।

23ਹੇ ਯਾਹਵੇਹ ਤੋਂ ਡਰਨ ਵਾਲਿਓ, ਉਸਦੀ ਉਸਤਤ ਕਰੋ! ਹੇ ਯਾਕੋਬ ਦੀ ਸਾਰੀ ਵੰਸ਼, ਉਹ ਦਾ ਆਦਰ ਕਰੋ! ਹੇ ਇਸਰਾਏਲ ਦੇ ਸਾਰੇ ਵੰਸ਼ੋ, ਉਸ ਦਾ ਆਦਰ ਕਰੋ!

24ਕਿਉਂਕਿ ਉਸ ਨੇ ਦੁੱਖੀ ਦੇ ਦੁੱਖ ਨੂੰ ਤੁੱਛ ਨਹੀਂ ਜਾਣਿਆ ਹੈ; ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ ਪਰ ਸਹਾਇਤਾ ਲਈ ਉਸ ਦੀ ਦੁਹਾਈ ਸੁਣੀ ਹੈ।

25ਤੇਰੇ ਵੱਲੋਂ ਮਹਾਨ ਸਭਾ ਵਿੱਚ ਮੇਰੀ ਉਸਤਤ ਦਾ ਵਿਸ਼ਾ ਆਉਂਦਾ ਹੈ; ਤੇਰੇ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.