ਜ਼ਬੂਰਾਂ 22

ਗਰੀਬ ਖਾ ਕੇ ਰੱਜ ਜਾਣਗੇ; ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹ ਉਸ ਦੀ ਉਸਤਤ ਕਰਨਗੇ, ਤੁਹਾਡੇ ਦਿਲ ਸਦਾ ਜਿਉਂਦੇ ਰਹਿਣ!

Psalm 22:26 (UKJV) The meek shall eat and be satisfied: they shall praise the LORD that seek him: your heart shall live for ever.

24ਕਿਉਂਕਿ ਉਸ ਨੇ ਦੁੱਖੀ ਦੇ ਦੁੱਖ ਨੂੰ ਤੁੱਛ ਨਹੀਂ ਜਾਣਿਆ ਹੈ; ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ ਪਰ ਸਹਾਇਤਾ ਲਈ ਉਸ ਦੀ ਦੁਹਾਈ ਸੁਣੀ ਹੈ।

25ਤੇਰੇ ਵੱਲੋਂ ਮਹਾਨ ਸਭਾ ਵਿੱਚ ਮੇਰੀ ਉਸਤਤ ਦਾ ਵਿਸ਼ਾ ਆਉਂਦਾ ਹੈ; ਤੇਰੇ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।

26ਗਰੀਬ ਖਾ ਕੇ ਰੱਜ ਜਾਣਗੇ; ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹ ਉਸ ਦੀ ਉਸਤਤ ਕਰਨਗੇ, ਤੁਹਾਡੇ ਦਿਲ ਸਦਾ ਜਿਉਂਦੇ ਰਹਿਣ!

27ਧਰਤੀ ਦੀਆਂ ਸਾਰੀਆਂ ਕੌਮਾਂ ਯਾਹਵੇਹ ਨੂੰ ਯਾਦ ਕਰਨਗੇ ਅਤੇ ਉਸ ਵੱਲ ਮੁੜਨਗੇ, ਅਤੇ ਕੌਮਾਂ ਦੇ ਸਾਰੇ ਪਰਿਵਾਰ ਉਸ ਦੇ ਅੱਗੇ ਮੱਥਾ ਟੇਕਣਗੇ,

28ਕਿਉਂਕਿ ਰਾਜ ਯਾਹਵੇਹ ਦਾ ਹੈ ਅਤੇ ਉਹ ਕੌਮਾਂ ਉੱਤੇ ਰਾਜ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.