25ਤੇਰੇ ਵੱਲੋਂ ਮਹਾਨ ਸਭਾ ਵਿੱਚ ਮੇਰੀ ਉਸਤਤ ਦਾ ਵਿਸ਼ਾ ਆਉਂਦਾ ਹੈ; ਤੇਰੇ ਤੋਂ ਡਰਨ ਵਾਲਿਆਂ ਅੱਗੇ ਮੈਂ ਆਪਣੀਆਂ ਸੁੱਖਣਾ ਪੂਰੀਆਂ ਕਰਾਂਗਾ।
26ਗਰੀਬ ਖਾ ਕੇ ਰੱਜ ਜਾਣਗੇ; ਜਿਹੜੇ ਯਾਹਵੇਹ ਨੂੰ ਭਾਲਦੇ ਹਨ, ਉਹ ਉਸ ਦੀ ਉਸਤਤ ਕਰਨਗੇ, ਤੁਹਾਡੇ ਦਿਲ ਸਦਾ ਜਿਉਂਦੇ ਰਹਿਣ!
27ਧਰਤੀ ਦੀਆਂ ਸਾਰੀਆਂ ਕੌਮਾਂ ਯਾਹਵੇਹ ਨੂੰ ਯਾਦ ਕਰਨਗੇ ਅਤੇ ਉਸ ਵੱਲ ਮੁੜਨਗੇ, ਅਤੇ ਕੌਮਾਂ ਦੇ ਸਾਰੇ ਪਰਿਵਾਰ ਉਸ ਦੇ ਅੱਗੇ ਮੱਥਾ ਟੇਕਣਗੇ,
28ਕਿਉਂਕਿ ਰਾਜ ਯਾਹਵੇਹ ਦਾ ਹੈ ਅਤੇ ਉਹ ਕੌਮਾਂ ਉੱਤੇ ਰਾਜ ਕਰਦਾ ਹੈ।
29ਧਰਤੀ ਦੇ ਸਾਰੇ ਅਮੀਰ ਲੋਕ ਖਾਣਗੇ ਅਤੇ ਉਹ ਦੀ ਅਰਾਧਨਾ ਕਰਨਗੇ; ਸਾਰੇ ਜਿਹੜੇ ਮਿੱਟੀ ਵਿੱਚ ਚਲੇ ਜਾਂਦੇ ਹਨ, ਉਹ ਦੇ ਅੱਗੇ ਗੋਡੇ ਟੇਕਣਗੇ, ਉਹ ਜਿਹੜੇ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੇ।