ਜ਼ਬੂਰਾਂ 22

ਧਰਤੀ ਦੇ ਸਾਰੇ ਅਮੀਰ ਲੋਕ ਖਾਣਗੇ ਅਤੇ ਉਹ ਦੀ ਅਰਾਧਨਾ ਕਰਨਗੇ; ਸਾਰੇ ਜਿਹੜੇ ਮਿੱਟੀ ਵਿੱਚ ਚਲੇ ਜਾਂਦੇ ਹਨ, ਉਹ ਦੇ ਅੱਗੇ ਗੋਡੇ ਟੇਕਣਗੇ, ਉਹ ਜਿਹੜੇ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੇ।

Psalm 22:29 (UKJV) All they that be fat upon earth shall eat and worship: all they that go down to the dust shall bow before him: and none can keep alive his own soul.

27ਧਰਤੀ ਦੀਆਂ ਸਾਰੀਆਂ ਕੌਮਾਂ ਯਾਹਵੇਹ ਨੂੰ ਯਾਦ ਕਰਨਗੇ ਅਤੇ ਉਸ ਵੱਲ ਮੁੜਨਗੇ, ਅਤੇ ਕੌਮਾਂ ਦੇ ਸਾਰੇ ਪਰਿਵਾਰ ਉਸ ਦੇ ਅੱਗੇ ਮੱਥਾ ਟੇਕਣਗੇ,

28ਕਿਉਂਕਿ ਰਾਜ ਯਾਹਵੇਹ ਦਾ ਹੈ ਅਤੇ ਉਹ ਕੌਮਾਂ ਉੱਤੇ ਰਾਜ ਕਰਦਾ ਹੈ।

29ਧਰਤੀ ਦੇ ਸਾਰੇ ਅਮੀਰ ਲੋਕ ਖਾਣਗੇ ਅਤੇ ਉਹ ਦੀ ਅਰਾਧਨਾ ਕਰਨਗੇ; ਸਾਰੇ ਜਿਹੜੇ ਮਿੱਟੀ ਵਿੱਚ ਚਲੇ ਜਾਂਦੇ ਹਨ, ਉਹ ਦੇ ਅੱਗੇ ਗੋਡੇ ਟੇਕਣਗੇ, ਉਹ ਜਿਹੜੇ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੇ।

30ਉੱਤਰਾਧਿਕਾਰੀ ਉਸ ਦੀ ਸੇਵਾ ਕਰਨਗੇ; ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਹਵੇਹ ਬਾਰੇ ਦੱਸਿਆ ਜਾਵੇਗਾ।

31ਉਹ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਨਗੇ, ਇੱਕ ਅਣਜੰਮੇ ਲੋਕਾਂ ਨੂੰ ਐਲਾਨ ਕਰਨਗੇ: ਉਸਨੇ ਇਹ ਕੀਤਾ ਹੈ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.