28ਕਿਉਂਕਿ ਰਾਜ ਯਾਹਵੇਹ ਦਾ ਹੈ ਅਤੇ ਉਹ ਕੌਮਾਂ ਉੱਤੇ ਰਾਜ ਕਰਦਾ ਹੈ।
29ਧਰਤੀ ਦੇ ਸਾਰੇ ਅਮੀਰ ਲੋਕ ਖਾਣਗੇ ਅਤੇ ਉਹ ਦੀ ਅਰਾਧਨਾ ਕਰਨਗੇ; ਸਾਰੇ ਜਿਹੜੇ ਮਿੱਟੀ ਵਿੱਚ ਚਲੇ ਜਾਂਦੇ ਹਨ, ਉਹ ਦੇ ਅੱਗੇ ਗੋਡੇ ਟੇਕਣਗੇ, ਉਹ ਜਿਹੜੇ ਆਪਣੇ ਆਪ ਨੂੰ ਜਿਉਂਦਾ ਨਹੀਂ ਰੱਖ ਸਕਦੇ।
30ਉੱਤਰਾਧਿਕਾਰੀ ਉਸ ਦੀ ਸੇਵਾ ਕਰਨਗੇ; ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਹਵੇਹ ਬਾਰੇ ਦੱਸਿਆ ਜਾਵੇਗਾ।
31ਉਹ ਉਸ ਦੀ ਧਾਰਮਿਕਤਾ ਦਾ ਪਰਚਾਰ ਕਰਨਗੇ, ਇੱਕ ਅਣਜੰਮੇ ਲੋਕਾਂ ਨੂੰ ਐਲਾਨ ਕਰਨਗੇ: ਉਸਨੇ ਇਹ ਕੀਤਾ ਹੈ!