ਜ਼ਬੂਰਾਂ 24

ਕਿਉਂਕਿ ਉਸ ਨੇ ਇਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ ਅਤੇ ਪਾਣੀਆਂ ਉੱਤੇ ਸਥਾਪਿਤ ਕੀਤੀ।

Psalm 24:2 (UKJV) For he has founded it upon the seas, and established it upon the floods.

1ਧਰਤੀ ਅਤੇ ਜੋ ਕੁਝ ਵੀ ਇਸ ਉੱਤੇ ਹੈ ਸਭ ਕੁਝ ਯਾਹਵੇਹ ਦਾ ਹੈ, ਸੰਸਾਰ ਅਤੇ ਇਸ ਵਿੱਚ ਰਹਿਣ ਵਾਲੇ ਸਾਰੇ;

2ਕਿਉਂਕਿ ਉਸ ਨੇ ਇਸ ਦੀ ਨੀਂਹ ਸਮੁੰਦਰਾਂ ਉੱਤੇ ਰੱਖੀ ਅਤੇ ਪਾਣੀਆਂ ਉੱਤੇ ਸਥਾਪਿਤ ਕੀਤੀ।

3ਕੌਣ ਯਾਹਵੇਹ ਦੇ ਪਹਾੜ ਉੱਤੇ ਚੜ੍ਹ ਸਕਦਾ ਹੈ? ਕੌਣ ਉਸ ਦੇ ਪਵਿੱਤਰ ਸਥਾਨ ਵਿੱਚ ਖੜ੍ਹਾ ਹੋ ਸਕਦਾ ਹੈ?

4ਉਹ ਜਿਸ ਦੇ ਹੱਥ ਸਾਫ਼ ਅਤੇ ਦਿਲ ਸ਼ੁੱਧ ਹੈ, ਜੋ ਮੂਰਤੀ ਵਿੱਚ ਭਰੋਸਾ ਨਹੀਂ ਰੱਖਦਾ ਤੇ ਨਾ ਹੀ ਝੂਠੇ ਦੇਵਤੇ ਦੀ ਸਹੁੰ ਖਾਂਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.