5ਉਹ ਯਾਹਵੇਹ ਵੱਲੋਂ ਅਸੀਸ ਪ੍ਰਾਪਤ ਕਰਨਗੇ ਅਤੇ ਮੁਕਤੀਦਾਤਾ ਪਰਮੇਸ਼ਵਰ ਤੋਂ ਧਾਰਮਿਕਤਾ ਪ੍ਰਾਪਤ ਕਰਨਗੇ।
6ਅਜਿਹੀ ਪੀੜ੍ਹੀ ਹੈ ਜਿਹੜੀ ਉਸ ਨੂੰ ਭਾਲਦੀ ਹੈ, ਯਾਕੋਬ ਦੇ ਪਰਮੇਸ਼ਵਰ, ਜੋ ਤੇਰੇ ਦਰਸ਼ਨ ਨੂੰ ਭਾਲਦੇ ਹਨ।
7ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ; ਹੇ ਪ੍ਰਾਚੀਨ ਦਰਵਾਜ਼ਿਓ, ਉੱਚੇ ਹੋ ਜਾਵੋ, ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।
8ਇਹ ਮਹਿਮਾ ਦਾ ਰਾਜਾ ਕੌਣ ਹੈ? ਯਾਹਵੇਹ ਬਲਵਾਨ ਅਤੇ ਸ਼ਕਤੀਸ਼ਾਲੀ, ਯਾਹਵੇਹ ਯੁੱਧ ਵਿੱਚ ਸ਼ਕਤੀਸ਼ਾਲੀ।
9ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ; ਹੇ ਪ੍ਰਾਚੀਨ ਦਰਵਾਜ਼ਿਓ, ਉਹਨਾਂ ਨੂੰ ਉੱਚਾ ਚੁੱਕੋ, ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।