7ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ; ਹੇ ਪ੍ਰਾਚੀਨ ਦਰਵਾਜ਼ਿਓ, ਉੱਚੇ ਹੋ ਜਾਵੋ, ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।
8ਇਹ ਮਹਿਮਾ ਦਾ ਰਾਜਾ ਕੌਣ ਹੈ? ਯਾਹਵੇਹ ਬਲਵਾਨ ਅਤੇ ਸ਼ਕਤੀਸ਼ਾਲੀ, ਯਾਹਵੇਹ ਯੁੱਧ ਵਿੱਚ ਸ਼ਕਤੀਸ਼ਾਲੀ।
9ਹੇ ਫਾਟਕੋ, ਆਪਣੇ ਸਿਰ ਉੱਪਰ ਚੁੱਕੋ; ਹੇ ਪ੍ਰਾਚੀਨ ਦਰਵਾਜ਼ਿਓ, ਉਹਨਾਂ ਨੂੰ ਉੱਚਾ ਚੁੱਕੋ, ਤਾਂ ਜੋ ਮਹਿਮਾ ਦਾ ਰਾਜਾ ਅੰਦਰ ਆਵੇ।
10ਉਹ ਕੌਣ ਹੈ, ਇਹ ਮਹਿਮਾ ਦਾ ਰਾਜਾ? ਯਾਹਵੇਹ ਸਰਬਸ਼ਕਤੀਮਾਨ! ਉਹ ਹੀ ਮਹਿਮਾ ਦਾ ਰਾਜਾ ਹੈ।