3ਕੋਈ ਵੀ ਜੋ ਤੇਰੇ ਉੱਤੇ ਆਸ ਰੱਖਦਾ ਹੈ, ਕਦੇ ਸ਼ਰਮਿੰਦਾ ਨਹੀਂ ਹੋਵੇਗਾ, ਪਰ ਉਹ ਲੋਕ ਸ਼ਰਮਿੰਦਾ ਹੋਣਗੇ ਜੋ ਬਿਨਾਂ ਕਾਰਨ ਧੋਖੇਬਾਜ਼ੀ ਕਰਦੇ ਹਨ।
4ਹੇ ਯਾਹਵੇਹ, ਮੈਨੂੰ ਆਪਣੇ ਰਸਤੇ ਦਿਖਾਓ, ਮੈਨੂੰ ਆਪਣੇ ਮਾਰਗ ਸਿਖਾਓ।
5ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਓ, ਕਿਉਂ ਜੋ ਤੂੰ ਪਰਮੇਸ਼ਵਰ ਮੇਰਾ ਮੁਕਤੀਦਾਤਾ ਹੈ, ਅਤੇ ਮੇਰੀ ਆਸ ਸਾਰਾ ਦਿਨ ਤੁਹਾਡੇ ਵਿੱਚ ਹੈ।
6ਹੇ ਯਾਹਵੇਹ, ਆਪਣੀ ਮਹਾਨ ਦਯਾ ਅਤੇ ਪਿਆਰ ਨੂੰ ਯਾਦ ਰੱਖ, ਕਿਉਂਕਿ ਇਹ ਪੁਰਾਣੇ ਸਮੇਂ ਤੋਂ ਹਨ।
7ਮੇਰੀ ਜੁਆਨੀ ਦੇ ਪਾਪਾਂ ਨੂੰ ਅਤੇ ਅਪਰਾਧੀ ਰਾਹਾਂ ਨੂੰ ਚੇਤੇ ਨਾ ਰੱਖ; ਆਪਣੇ ਪਿਆਰ ਦੇ ਅਨੁਸਾਰ ਮੈਨੂੰ ਯਾਦ ਰੱਖੀਂ, ਕਿਉਂਕਿ ਯਾਹਵੇਹ, ਤੂੰ ਚੰਗਾ ਹੈ।