ਜ਼ਬੂਰਾਂ 25

ਕੋਈ ਵੀ ਜੋ ਤੇਰੇ ਉੱਤੇ ਆਸ ਰੱਖਦਾ ਹੈ, ਕਦੇ ਸ਼ਰਮਿੰਦਾ ਨਹੀਂ ਹੋਵੇਗਾ, ਪਰ ਉਹ ਲੋਕ ਸ਼ਰਮਿੰਦਾ ਹੋਣਗੇ ਜੋ ਬਿਨਾਂ ਕਾਰਨ ਧੋਖੇਬਾਜ਼ੀ ਕਰਦੇ ਹਨ।

Psalm 25:3 (UKJV) Yea, let none that wait on you be ashamed: let them be ashamed which transgress without cause.

1ਯਾਹਵੇਹ ਮੇਰੇ ਪਰਮੇਸ਼ਵਰ, ਤੇਰੇ ਉੱਤੇ ਮੈਂ ਆਪਣਾ ਭਰੋਸਾ ਰੱਖਦਾ ਹਾਂ।

2ਮੇਰਾ ਭਰੋਸਾ ਪਰਮੇਸ਼ਵਰ ਉੱਤੇ ਹੈ; ਮੈਨੂੰ ਸ਼ਰਮਿੰਦਾ ਨਾ ਹੋਣ ਦੇਵੀ, ਨਾ ਹੀ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਜਿੱਤ ਦੇਵੀ।

3ਕੋਈ ਵੀ ਜੋ ਤੇਰੇ ਉੱਤੇ ਆਸ ਰੱਖਦਾ ਹੈ, ਕਦੇ ਸ਼ਰਮਿੰਦਾ ਨਹੀਂ ਹੋਵੇਗਾ, ਪਰ ਉਹ ਲੋਕ ਸ਼ਰਮਿੰਦਾ ਹੋਣਗੇ ਜੋ ਬਿਨਾਂ ਕਾਰਨ ਧੋਖੇਬਾਜ਼ੀ ਕਰਦੇ ਹਨ।

4ਹੇ ਯਾਹਵੇਹ, ਮੈਨੂੰ ਆਪਣੇ ਰਸਤੇ ਦਿਖਾਓ, ਮੈਨੂੰ ਆਪਣੇ ਮਾਰਗ ਸਿਖਾਓ।

5ਆਪਣੀ ਸਚਿਆਈ ਵਿੱਚ ਮੇਰੀ ਅਗਵਾਈ ਕਰ ਅਤੇ ਮੈਨੂੰ ਸਿਖਾਓ, ਕਿਉਂ ਜੋ ਤੂੰ ਪਰਮੇਸ਼ਵਰ ਮੇਰਾ ਮੁਕਤੀਦਾਤਾ ਹੈ, ਅਤੇ ਮੇਰੀ ਆਸ ਸਾਰਾ ਦਿਨ ਤੁਹਾਡੇ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.