1ਯਾਹਵੇਹ ਮੇਰੇ ਪਰਮੇਸ਼ਵਰ, ਤੇਰੇ ਉੱਤੇ ਮੈਂ ਆਪਣਾ ਭਰੋਸਾ ਰੱਖਦਾ ਹਾਂ।
2ਮੇਰਾ ਭਰੋਸਾ ਪਰਮੇਸ਼ਵਰ ਉੱਤੇ ਹੈ; ਮੈਨੂੰ ਸ਼ਰਮਿੰਦਾ ਨਾ ਹੋਣ ਦੇਵੀ, ਨਾ ਹੀ ਮੇਰੇ ਵੈਰੀਆਂ ਨੂੰ ਮੇਰੇ ਉੱਤੇ ਜਿੱਤ ਦੇਵੀ।
3ਕੋਈ ਵੀ ਜੋ ਤੇਰੇ ਉੱਤੇ ਆਸ ਰੱਖਦਾ ਹੈ, ਕਦੇ ਸ਼ਰਮਿੰਦਾ ਨਹੀਂ ਹੋਵੇਗਾ, ਪਰ ਉਹ ਲੋਕ ਸ਼ਰਮਿੰਦਾ ਹੋਣਗੇ ਜੋ ਬਿਨਾਂ ਕਾਰਨ ਧੋਖੇਬਾਜ਼ੀ ਕਰਦੇ ਹਨ।