ਜ਼ਬੂਰਾਂ 26

ਹੇ ਯਾਹਵੇਹ, ਮੈਨੂੰ ਪਰਖ, ਅਤੇ ਮੇਰੀ ਪਰੀਖਿਆ ਲੈ, ਮੇਰੇ ਦਿਲ ਅਤੇ ਮੇਰੇ ਦਿਮਾਗ ਦੀ ਜਾਂਚ ਕਰ;

Psalm 26:2 (UKJV) Examine me, O LORD, and prove me; try my reins and my heart.

1ਹੇ ਯਾਹਵੇਹ, ਮੈਨੂੰ ਦੋਸ਼ੀ ਨਾ ਠਹਿਰਾ, ਕਿਉਂਕਿ ਮੈਂ ਇੱਕ ਨਿਰਦੋਸ਼ ਜੀਵਨ ਬਤੀਤ ਕੀਤਾ ਹੈ; ਮੈਂ ਯਾਹਵੇਹ ਵਿੱਚ ਭਰੋਸਾ ਰੱਖਿਆ ਹੈ ਅਤੇ ਮੈਂ ਡੋਲਿਆ ਨਹੀਂ।

2ਹੇ ਯਾਹਵੇਹ, ਮੈਨੂੰ ਪਰਖ, ਅਤੇ ਮੇਰੀ ਪਰੀਖਿਆ ਲੈ, ਮੇਰੇ ਦਿਲ ਅਤੇ ਮੇਰੇ ਦਿਮਾਗ ਦੀ ਜਾਂਚ ਕਰ;

3ਕਿਉਂਕਿ ਤੇਰੀ ਦਯਾ ਹਮੇਸ਼ਾ ਮੇਰੀ ਅੱਖਾਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।

4ਮੈਂ ਧੋਖੇਬਾਜ਼ਾਂ ਦੇ ਨਾਲ ਨਹੀਂ ਬੈਠਦਾ, ਨਾ ਹੀ ਮੈਂ ਕਪਟੀਆਂ ਨਾਲ ਸੰਬੰਧ ਰੱਖਦਾ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.