3ਕਿਉਂਕਿ ਤੇਰੀ ਦਯਾ ਹਮੇਸ਼ਾ ਮੇਰੀ ਅੱਖਾਂ ਦੇ ਅੱਗੇ ਹੈ, ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।
4ਮੈਂ ਧੋਖੇਬਾਜ਼ਾਂ ਦੇ ਨਾਲ ਨਹੀਂ ਬੈਠਦਾ, ਨਾ ਹੀ ਮੈਂ ਕਪਟੀਆਂ ਨਾਲ ਸੰਬੰਧ ਰੱਖਦਾ ਹਾਂ।
5ਮੈਂ ਬੁਰਾਈ ਕਰਨ ਵਾਲੀਆਂ ਦੀ ਸਭਾ ਤੋਂ ਘਿਣ ਕਰਦਾ ਹਾਂ ਅਤੇ ਦੁਸ਼ਟਾਂ ਦੇ ਨਾਲ ਬੈਠਣ ਤੋਂ ਇਨਕਾਰ ਕਰਦਾ ਹਾਂ।
6ਮੈਂ ਆਪਣੇ ਹੱਥ ਧੋਕੇ ਨਿਰਦੋਸ਼ ਹੋਵਾਂਗਾ, ਅਤੇ ਯਾਹਵੇਹ, ਤੇਰੀ ਜਗਵੇਦੀ ਦੇ ਦੁਆਲੇ ਜਾਵਾਂਗਾ,
7ਉੱਚੀ ਆਵਾਜ਼ ਵਿੱਚ ਤੇਰੀ ਵਡਿਆਈ ਦਾ ਐਲਾਨ ਕਰਾਂਗਾ ਅਤੇ ਤੇਰੇ ਸਾਰੇ ਅਦਭੁਤ ਕੰਮਾਂ ਬਾਰੇ ਦੱਸਾਂਗਾ।