ਜ਼ਬੂਰਾਂ 26

ਉੱਚੀ ਆਵਾਜ਼ ਵਿੱਚ ਤੇਰੀ ਵਡਿਆਈ ਦਾ ਐਲਾਨ ਕਰਾਂਗਾ ਅਤੇ ਤੇਰੇ ਸਾਰੇ ਅਦਭੁਤ ਕੰਮਾਂ ਬਾਰੇ ਦੱਸਾਂਗਾ।

Psalm 26:7 (UKJV) That I may publish with the voice of thanksgiving, and tell of all your wondrous works.

5ਮੈਂ ਬੁਰਾਈ ਕਰਨ ਵਾਲੀਆਂ ਦੀ ਸਭਾ ਤੋਂ ਘਿਣ ਕਰਦਾ ਹਾਂ ਅਤੇ ਦੁਸ਼ਟਾਂ ਦੇ ਨਾਲ ਬੈਠਣ ਤੋਂ ਇਨਕਾਰ ਕਰਦਾ ਹਾਂ।

6ਮੈਂ ਆਪਣੇ ਹੱਥ ਧੋਕੇ ਨਿਰਦੋਸ਼ ਹੋਵਾਂਗਾ, ਅਤੇ ਯਾਹਵੇਹ, ਤੇਰੀ ਜਗਵੇਦੀ ਦੇ ਦੁਆਲੇ ਜਾਵਾਂਗਾ,

7ਉੱਚੀ ਆਵਾਜ਼ ਵਿੱਚ ਤੇਰੀ ਵਡਿਆਈ ਦਾ ਐਲਾਨ ਕਰਾਂਗਾ ਅਤੇ ਤੇਰੇ ਸਾਰੇ ਅਦਭੁਤ ਕੰਮਾਂ ਬਾਰੇ ਦੱਸਾਂਗਾ।

8ਹੇ ਯਾਹਵੇਹ, ਮੈਂ ਉਸ ਘਰ ਨੂੰ ਪਿਆਰ ਕਰਦਾ ਹਾਂ ਜਿੱਥੇ ਤੁਸੀਂ ਰਹਿੰਦੇ ਹੋ, ਉਹ ਜਗ੍ਹਾ ਜਿੱਥੇ ਤੁਹਾਡੀ ਮਹਿਮਾ ਵਾਸ ਕਰਦੀ ਹੈ।

9ਮੇਰੀ ਜਾਨ ਨੂੰ ਪਾਪੀਆਂ ਨਾਲ ਨਾ ਮਿਲਾ, ਨਾ ਜਿੰਦਗੀ ਨੂੰ ਖੂਨੀਆਂ ਦੇ ਪਿਆਸਿਆ ਨਾਲ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.