ਜ਼ਬੂਰਾਂ 26

ਮੈਂ ਆਪਣੇ ਹੱਥ ਧੋਕੇ ਨਿਰਦੋਸ਼ ਹੋਵਾਂਗਾ, ਅਤੇ ਯਾਹਵੇਹ, ਤੇਰੀ ਜਗਵੇਦੀ ਦੇ ਦੁਆਲੇ ਜਾਵਾਂਗਾ,

Psalm 26:6 (UKJV) I will wash mine hands in innocence: so will I compass yours altar, O LORD:

4ਮੈਂ ਧੋਖੇਬਾਜ਼ਾਂ ਦੇ ਨਾਲ ਨਹੀਂ ਬੈਠਦਾ, ਨਾ ਹੀ ਮੈਂ ਕਪਟੀਆਂ ਨਾਲ ਸੰਬੰਧ ਰੱਖਦਾ ਹਾਂ।

5ਮੈਂ ਬੁਰਾਈ ਕਰਨ ਵਾਲੀਆਂ ਦੀ ਸਭਾ ਤੋਂ ਘਿਣ ਕਰਦਾ ਹਾਂ ਅਤੇ ਦੁਸ਼ਟਾਂ ਦੇ ਨਾਲ ਬੈਠਣ ਤੋਂ ਇਨਕਾਰ ਕਰਦਾ ਹਾਂ।

6ਮੈਂ ਆਪਣੇ ਹੱਥ ਧੋਕੇ ਨਿਰਦੋਸ਼ ਹੋਵਾਂਗਾ, ਅਤੇ ਯਾਹਵੇਹ, ਤੇਰੀ ਜਗਵੇਦੀ ਦੇ ਦੁਆਲੇ ਜਾਵਾਂਗਾ,

7ਉੱਚੀ ਆਵਾਜ਼ ਵਿੱਚ ਤੇਰੀ ਵਡਿਆਈ ਦਾ ਐਲਾਨ ਕਰਾਂਗਾ ਅਤੇ ਤੇਰੇ ਸਾਰੇ ਅਦਭੁਤ ਕੰਮਾਂ ਬਾਰੇ ਦੱਸਾਂਗਾ।

8ਹੇ ਯਾਹਵੇਹ, ਮੈਂ ਉਸ ਘਰ ਨੂੰ ਪਿਆਰ ਕਰਦਾ ਹਾਂ ਜਿੱਥੇ ਤੁਸੀਂ ਰਹਿੰਦੇ ਹੋ, ਉਹ ਜਗ੍ਹਾ ਜਿੱਥੇ ਤੁਹਾਡੀ ਮਹਿਮਾ ਵਾਸ ਕਰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.