6ਫਿਰ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਉੱਚਾ ਕੀਤਾ ਜਾਵੇਗਾ। ਉਸਦੇ ਪਵਿੱਤਰ ਤੰਬੂ ਵਿੱਚ ਮੈਂ ਖੁਸ਼ੀ ਦੇ ਜੈਕਾਰਿਆਂ ਨਾਲ ਬਲੀਦਾਨ ਚੜ੍ਹਾਵਾਂਗਾ। ਮੈਂ ਯਾਹਵੇਹ ਲਈ ਗਾਵਾਂਗਾ ਅਤੇ ਸੰਗੀਤ ਬਣਾਵਾਂਗਾ।
7ਹੇ ਯਾਹਵੇਹ, ਜਦੋਂ ਮੈਂ ਪੁਕਾਰਾਂ ਮੇਰੀ ਆਵਾਜ਼ ਸੁਣ, ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ।
8ਮੇਰਾ ਦਿਲ ਤੇਰੇ ਬਾਰੇ ਕਹਿੰਦਾ ਹੈ, “ਉਸ ਦਾ ਚਿਹਰਾ ਭਾਲ!” ਹੇ ਯਾਹਵੇਹ ਮੈਂ ਤੇਰਾ ਚਿਹਰਾ ਭਾਲਾਂਗਾ।
9ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣੇ ਸੇਵਕ ਨੂੰ ਕ੍ਰੋਧ ਨਾਲ ਦੂਰ ਨਾ ਕਰ; ਤੂੰ ਮੇਰਾ ਸਹਾਇਕ ਰਿਹਾ ਹੈ। ਮੇਰੇ ਮੁਕਤੀਦਾਤਾ ਪਰਮੇਸ਼ਵਰ, ਮੈਨੂੰ ਰੱਦ ਨਾ ਕਰ ਅਤੇ ਨਾ ਹੀ ਮੈਨੂੰ ਤਿਆਗ।
10ਭਾਵੇਂ ਮੇਰੇ ਪਿਤਾ ਅਤੇ ਮਾਤਾ ਮੈਨੂੰ ਤਿਆਗ ਦੇਣ, ਯਾਹਵੇਹ ਮੈਨੂੰ ਸਵੀਕਾਰ ਕਰੇਗਾ।