ਜ਼ਬੂਰਾਂ 27

ਫਿਰ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਉੱਚਾ ਕੀਤਾ ਜਾਵੇਗਾ। ਉਸਦੇ ਪਵਿੱਤਰ ਤੰਬੂ ਵਿੱਚ ਮੈਂ ਖੁਸ਼ੀ ਦੇ ਜੈਕਾਰਿਆਂ ਨਾਲ ਬਲੀਦਾਨ ਚੜ੍ਹਾਵਾਂਗਾ। ਮੈਂ ਯਾਹਵੇਹ ਲਈ ਗਾਵਾਂਗਾ ਅਤੇ ਸੰਗੀਤ ਬਣਾਵਾਂਗਾ।

Psalm 27:6 (UKJV) And now shall mine head be lifted up above mine enemies round about me: therefore will I offer in his tabernacle sacrifices of joy; I will sing, yea, I will sing praises unto the LORD.

4ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ, ਇਹੀ ਮੇਰੀ ਚਾਹਤ ਹੈ: ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨ ਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ। ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂ ਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।

5ਕਿਉਂਕਿ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਨਿਵਾਸ ਵਿੱਚ ਸੰਭਾਲੇਗਾ; ਉਹ ਮੈਨੂੰ ਆਪਣੇ ਪਵਿੱਤਰ ਤੰਬੂ ਦੀ ਸ਼ਰਨ ਵਿੱਚ ਛੁਪਾਵੇਗਾ ਅਤੇ ਮੈਨੂੰ ਚੱਟਾਨ ਉੱਤੇ ਉੱਚਾ ਕਰੇਗਾ।

6ਫਿਰ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਉੱਚਾ ਕੀਤਾ ਜਾਵੇਗਾ। ਉਸਦੇ ਪਵਿੱਤਰ ਤੰਬੂ ਵਿੱਚ ਮੈਂ ਖੁਸ਼ੀ ਦੇ ਜੈਕਾਰਿਆਂ ਨਾਲ ਬਲੀਦਾਨ ਚੜ੍ਹਾਵਾਂਗਾ। ਮੈਂ ਯਾਹਵੇਹ ਲਈ ਗਾਵਾਂਗਾ ਅਤੇ ਸੰਗੀਤ ਬਣਾਵਾਂਗਾ।

7ਹੇ ਯਾਹਵੇਹ, ਜਦੋਂ ਮੈਂ ਪੁਕਾਰਾਂ ਮੇਰੀ ਆਵਾਜ਼ ਸੁਣ, ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ।

8ਮੇਰਾ ਦਿਲ ਤੇਰੇ ਬਾਰੇ ਕਹਿੰਦਾ ਹੈ, “ਉਸ ਦਾ ਚਿਹਰਾ ਭਾਲ!” ਹੇ ਯਾਹਵੇਹ ਮੈਂ ਤੇਰਾ ਚਿਹਰਾ ਭਾਲਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.