ਜ਼ਬੂਰਾਂ 27

ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ, ਇਹੀ ਮੇਰੀ ਚਾਹਤ ਹੈ: ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨ ਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ। ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂ ਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।

Psalm 27:4 (UKJV) One thing have I desired of the LORD, that will I seek after; that I may dwell in the house of the LORD all the days of my life, to behold the beauty of the LORD, and to enquire in his temple.

2ਜਦੋਂ ਦੁਸ਼ਟ ਮੈਨੂੰ ਨਿਗਲਣ ਲਈ ਮੇਰੇ ਵਿਰੁੱਧ ਅੱਗੇ ਵਧਦੇ ਹਨ, ਇਹ ਮੇਰੇ ਦੁਸ਼ਮਣ ਅਤੇ ਮੇਰੇ ਵੈਰੀ ਹਨ ਜੋ ਠੋਕਰ ਖਾਣਗੇ ਅਤੇ ਡਿੱਗਣਗੇ।

3ਭਾਵੇਂ ਫ਼ੌਜ ਮੈਨੂੰ ਘੇਰ ਲਵੇ, ਮੇਰਾ ਦਿਲ ਨਹੀਂ ਡਰੇਗਾ; ਭਾਵੇਂ ਮੇਰੇ ਵਿਰੁੱਧ ਯੁੱਧ ਹੋਵੇ, ਤਦ ਵੀ ਮੈਂ ਭਰੋਸਾ ਰੱਖਾਂਗਾ।

4ਮੈਂ ਯਾਹਵੇਹ ਤੋਂ ਇੱਕੋ ਚੀਜ਼ ਮੰਗਦਾ ਹਾਂ, ਇਹੀ ਮੇਰੀ ਚਾਹਤ ਹੈ: ਕਿ ਮੈਂ ਆਪਣੇ ਜੀਵਨ ਦੇ ਸਾਰੇ ਦਿਨ ਯਾਹਵੇਹ ਦੇ ਘਰ ਵਿੱਚ ਵੱਸਿਆ ਰਹਾਂ। ਤਾਂ ਜੋ ਯਾਹਵੇਹ ਦੀ ਸੁੰਦਰਤਾ ਨੂੰ ਨਿਹਾਰਦਾ ਰਹਾਂ ਅਤੇ ਉਸਨੂੰ ਉਸਦੇ ਹੈਕਲ ਵਿੱਚ ਭਾਲ ਸਕਾਂ।

5ਕਿਉਂਕਿ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਨਿਵਾਸ ਵਿੱਚ ਸੰਭਾਲੇਗਾ; ਉਹ ਮੈਨੂੰ ਆਪਣੇ ਪਵਿੱਤਰ ਤੰਬੂ ਦੀ ਸ਼ਰਨ ਵਿੱਚ ਛੁਪਾਵੇਗਾ ਅਤੇ ਮੈਨੂੰ ਚੱਟਾਨ ਉੱਤੇ ਉੱਚਾ ਕਰੇਗਾ।

6ਫਿਰ ਮੇਰਾ ਸਿਰ ਮੇਰੇ ਆਲੇ-ਦੁਆਲੇ ਦੇ ਦੁਸ਼ਮਣਾਂ ਤੋਂ ਉੱਚਾ ਕੀਤਾ ਜਾਵੇਗਾ। ਉਸਦੇ ਪਵਿੱਤਰ ਤੰਬੂ ਵਿੱਚ ਮੈਂ ਖੁਸ਼ੀ ਦੇ ਜੈਕਾਰਿਆਂ ਨਾਲ ਬਲੀਦਾਨ ਚੜ੍ਹਾਵਾਂਗਾ। ਮੈਂ ਯਾਹਵੇਹ ਲਈ ਗਾਵਾਂਗਾ ਅਤੇ ਸੰਗੀਤ ਬਣਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.