ਜ਼ਬੂਰਾਂ 27

ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣੇ ਸੇਵਕ ਨੂੰ ਕ੍ਰੋਧ ਨਾਲ ਦੂਰ ਨਾ ਕਰ; ਤੂੰ ਮੇਰਾ ਸਹਾਇਕ ਰਿਹਾ ਹੈ। ਮੇਰੇ ਮੁਕਤੀਦਾਤਾ ਪਰਮੇਸ਼ਵਰ, ਮੈਨੂੰ ਰੱਦ ਨਾ ਕਰ ਅਤੇ ਨਾ ਹੀ ਮੈਨੂੰ ਤਿਆਗ।

Psalm 27:9 (UKJV) Hide not your face far from me; put not your servant away in anger: you have been my help; leave me not, neither forsake me, O God of my salvation.

7ਹੇ ਯਾਹਵੇਹ, ਜਦੋਂ ਮੈਂ ਪੁਕਾਰਾਂ ਮੇਰੀ ਆਵਾਜ਼ ਸੁਣ, ਮੇਰੇ ਉੱਤੇ ਦਯਾ ਕਰ ਅਤੇ ਮੈਨੂੰ ਉੱਤਰ ਦੇ।

8ਮੇਰਾ ਦਿਲ ਤੇਰੇ ਬਾਰੇ ਕਹਿੰਦਾ ਹੈ, “ਉਸ ਦਾ ਚਿਹਰਾ ਭਾਲ!” ਹੇ ਯਾਹਵੇਹ ਮੈਂ ਤੇਰਾ ਚਿਹਰਾ ਭਾਲਾਂਗਾ।

9ਮੈਥੋਂ ਆਪਣਾ ਮੂੰਹ ਨਾ ਲੁਕਾ, ਆਪਣੇ ਸੇਵਕ ਨੂੰ ਕ੍ਰੋਧ ਨਾਲ ਦੂਰ ਨਾ ਕਰ; ਤੂੰ ਮੇਰਾ ਸਹਾਇਕ ਰਿਹਾ ਹੈ। ਮੇਰੇ ਮੁਕਤੀਦਾਤਾ ਪਰਮੇਸ਼ਵਰ, ਮੈਨੂੰ ਰੱਦ ਨਾ ਕਰ ਅਤੇ ਨਾ ਹੀ ਮੈਨੂੰ ਤਿਆਗ।

10ਭਾਵੇਂ ਮੇਰੇ ਪਿਤਾ ਅਤੇ ਮਾਤਾ ਮੈਨੂੰ ਤਿਆਗ ਦੇਣ, ਯਾਹਵੇਹ ਮੈਨੂੰ ਸਵੀਕਾਰ ਕਰੇਗਾ।

11ਹੇ ਯਾਹਵੇਹ, ਮੈਨੂੰ ਆਪਣਾ ਰਸਤਾ ਸਿਖਾ; ਮੇਰੇ ਦੁਸ਼ਮਣਾਂ ਦੇ ਕਾਰਨ ਮੈਨੂੰ ਸਿੱਧੇ ਰਾਹ ਉੱਤੇ ਲੈ ਜਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.