ਜ਼ਬੂਰਾਂ 28

ਦਯਾ ਲਈ ਮੇਰੀ ਪੁਕਾਰ ਸੁਣੋ ਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਦਾ ਹਾਂ, ਜਦੋਂ ਮੈਂ ਆਪਣੇ ਹੱਥ ਤੇਰੇ ਅੱਤ ਪਵਿੱਤਰ ਸਥਾਨ ਵੱਲ ਚੁੱਕਦਾ ਹਾਂ।

Psalm 28:2 (UKJV) Hear the voice of my supplications, when I cry unto you, when I lift up my hands toward your holy oracle.

1ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ; ਤੂੰ ਮੇਰੀ ਚੱਟਾਨ ਹੈ, ਮੇਰੀ ਅਣਸੁਣੀ ਨਾ ਕਰ। ਕਿਉਂਕਿ ਜੇ ਤੂੰ ਚੁੱਪ ਰਿਹਾ, ਮੈਂ ਉਹਨਾਂ ਵਰਗਾ ਹੋਵਾਂਗਾ ਜੋ ਟੋਏ ਵਿੱਚ ਉਤਰ ਜਾਂਦੇ ਹਨ।

2ਦਯਾ ਲਈ ਮੇਰੀ ਪੁਕਾਰ ਸੁਣੋ ਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਦਾ ਹਾਂ, ਜਦੋਂ ਮੈਂ ਆਪਣੇ ਹੱਥ ਤੇਰੇ ਅੱਤ ਪਵਿੱਤਰ ਸਥਾਨ ਵੱਲ ਚੁੱਕਦਾ ਹਾਂ।

3ਮੈਨੂੰ ਦੁਸ਼ਟਾਂ ਦੇ ਨਾਲ ਨਾ ਗਿਣ, ਉਹਨਾਂ ਦੇ ਨਾਲ ਜੋ ਬੁਰਿਆਈ ਕਰਦੇ ਹਨ, ਜੋ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ ਪਰ ਆਪਣੇ ਦਿਲਾਂ ਵਿੱਚ ਵੈਰ ਰੱਖਦੇ ਹਨ।

4ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਅਨੁਸਾਰ ਫਲ ਦੇ। ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿਓ ਅਤੇ ਉਹਨਾਂ ਨੂੰ ਉਹ ਦੰਡ ਦਵੋ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.