2ਦਯਾ ਲਈ ਮੇਰੀ ਪੁਕਾਰ ਸੁਣੋ ਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਦਾ ਹਾਂ, ਜਦੋਂ ਮੈਂ ਆਪਣੇ ਹੱਥ ਤੇਰੇ ਅੱਤ ਪਵਿੱਤਰ ਸਥਾਨ ਵੱਲ ਚੁੱਕਦਾ ਹਾਂ।
3ਮੈਨੂੰ ਦੁਸ਼ਟਾਂ ਦੇ ਨਾਲ ਨਾ ਗਿਣ, ਉਹਨਾਂ ਦੇ ਨਾਲ ਜੋ ਬੁਰਿਆਈ ਕਰਦੇ ਹਨ, ਜੋ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ ਪਰ ਆਪਣੇ ਦਿਲਾਂ ਵਿੱਚ ਵੈਰ ਰੱਖਦੇ ਹਨ।
4ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਅਨੁਸਾਰ ਫਲ ਦੇ। ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿਓ ਅਤੇ ਉਹਨਾਂ ਨੂੰ ਉਹ ਦੰਡ ਦਵੋ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ।
5ਕਿਉਂਕਿ ਉਹਨਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਸਦੇ ਹੱਥਾਂ ਨੇ ਕੀ ਕੀਤਾ ਹੈ, ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਬਣਾਏਗਾ।
6ਯਾਹਵੇਹ ਦੀ ਵਡਿਆਈ ਹੋਵੇ, ਕਿਉਂਕਿ ਉਸਨੇ ਦਯਾ ਲਈ ਮੇਰੀ ਪੁਕਾਰ ਸੁਣ ਲਈ ਹੈ।