ਜ਼ਬੂਰਾਂ 28

ਮੈਨੂੰ ਦੁਸ਼ਟਾਂ ਦੇ ਨਾਲ ਨਾ ਗਿਣ, ਉਹਨਾਂ ਦੇ ਨਾਲ ਜੋ ਬੁਰਿਆਈ ਕਰਦੇ ਹਨ, ਜੋ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ ਪਰ ਆਪਣੇ ਦਿਲਾਂ ਵਿੱਚ ਵੈਰ ਰੱਖਦੇ ਹਨ।

Psalm 28:3 (UKJV) Draw me not away with the wicked, and with the workers of iniquity, which speak peace to their neighbours, but mischief is in their hearts.

1ਹੇ ਯਾਹਵੇਹ, ਮੈਂ ਤੈਨੂੰ ਪੁਕਾਰਦਾ ਹਾਂ; ਤੂੰ ਮੇਰੀ ਚੱਟਾਨ ਹੈ, ਮੇਰੀ ਅਣਸੁਣੀ ਨਾ ਕਰ। ਕਿਉਂਕਿ ਜੇ ਤੂੰ ਚੁੱਪ ਰਿਹਾ, ਮੈਂ ਉਹਨਾਂ ਵਰਗਾ ਹੋਵਾਂਗਾ ਜੋ ਟੋਏ ਵਿੱਚ ਉਤਰ ਜਾਂਦੇ ਹਨ।

2ਦਯਾ ਲਈ ਮੇਰੀ ਪੁਕਾਰ ਸੁਣੋ ਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਦਾ ਹਾਂ, ਜਦੋਂ ਮੈਂ ਆਪਣੇ ਹੱਥ ਤੇਰੇ ਅੱਤ ਪਵਿੱਤਰ ਸਥਾਨ ਵੱਲ ਚੁੱਕਦਾ ਹਾਂ।

3ਮੈਨੂੰ ਦੁਸ਼ਟਾਂ ਦੇ ਨਾਲ ਨਾ ਗਿਣ, ਉਹਨਾਂ ਦੇ ਨਾਲ ਜੋ ਬੁਰਿਆਈ ਕਰਦੇ ਹਨ, ਜੋ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ ਪਰ ਆਪਣੇ ਦਿਲਾਂ ਵਿੱਚ ਵੈਰ ਰੱਖਦੇ ਹਨ।

4ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਅਨੁਸਾਰ ਫਲ ਦੇ। ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿਓ ਅਤੇ ਉਹਨਾਂ ਨੂੰ ਉਹ ਦੰਡ ਦਵੋ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ।

5ਕਿਉਂਕਿ ਉਹਨਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਸਦੇ ਹੱਥਾਂ ਨੇ ਕੀ ਕੀਤਾ ਹੈ, ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਬਣਾਏਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.