ਜ਼ਬੂਰਾਂ 28

ਕਿਉਂਕਿ ਉਹਨਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਸਦੇ ਹੱਥਾਂ ਨੇ ਕੀ ਕੀਤਾ ਹੈ, ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਬਣਾਏਗਾ।

Psalm 28:5 (UKJV) Because they regard not the works of the LORD, nor the operation of his hands, he shall destroy them, and not build them up.

3ਮੈਨੂੰ ਦੁਸ਼ਟਾਂ ਦੇ ਨਾਲ ਨਾ ਗਿਣ, ਉਹਨਾਂ ਦੇ ਨਾਲ ਜੋ ਬੁਰਿਆਈ ਕਰਦੇ ਹਨ, ਜੋ ਆਪਣੇ ਗੁਆਂਢੀਆਂ ਨਾਲ ਪਿਆਰ ਨਾਲ ਬੋਲਦੇ ਹਨ ਪਰ ਆਪਣੇ ਦਿਲਾਂ ਵਿੱਚ ਵੈਰ ਰੱਖਦੇ ਹਨ।

4ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਬੁਰੇ ਕੰਮਾਂ ਅਨੁਸਾਰ ਫਲ ਦੇ। ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਕੀਤੇ ਦਾ ਬਦਲਾ ਦਿਓ ਅਤੇ ਉਹਨਾਂ ਨੂੰ ਉਹ ਦੰਡ ਦਵੋ ਜੋ ਉਹਨਾਂ ਨੂੰ ਮਿਲਣਾ ਚਾਹੀਦਾ ਹੈ।

5ਕਿਉਂਕਿ ਉਹਨਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਸਦੇ ਹੱਥਾਂ ਨੇ ਕੀ ਕੀਤਾ ਹੈ, ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਬਣਾਏਗਾ।

6ਯਾਹਵੇਹ ਦੀ ਵਡਿਆਈ ਹੋਵੇ, ਕਿਉਂਕਿ ਉਸਨੇ ਦਯਾ ਲਈ ਮੇਰੀ ਪੁਕਾਰ ਸੁਣ ਲਈ ਹੈ।

7ਯਾਹਵੇਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ; ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਉਹ ਮੇਰੀ ਸਹਾਇਤਾ ਕਰਦਾ ਹੈ। ਮੇਰਾ ਦਿਲ ਖੁਸ਼ੀ ਨਾਲ ਉਛਲਦਾ ਹੈ, ਅਤੇ ਮੈਂ ਆਪਣੇ ਗੀਤ ਨਾਲ ਉਸਦੀ ਵਡਿਆਈ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.