ਜ਼ਬੂਰਾਂ 28

ਯਾਹਵੇਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ; ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਉਹ ਮੇਰੀ ਸਹਾਇਤਾ ਕਰਦਾ ਹੈ। ਮੇਰਾ ਦਿਲ ਖੁਸ਼ੀ ਨਾਲ ਉਛਲਦਾ ਹੈ, ਅਤੇ ਮੈਂ ਆਪਣੇ ਗੀਤ ਨਾਲ ਉਸਦੀ ਵਡਿਆਈ ਕਰਾਂਗਾ।

Psalm 28:7 (UKJV) The LORD is my strength and my shield; my heart trusted in him, and I am helped: therefore my heart greatly rejoices; and with my song will I praise him.

5ਕਿਉਂਕਿ ਉਹਨਾਂ ਨੂੰ ਯਾਹਵੇਹ ਦੇ ਕੰਮਾਂ ਦੀ ਕੋਈ ਪਰਵਾਹ ਨਹੀਂ ਹੈ ਅਤੇ ਉਸਦੇ ਹੱਥਾਂ ਨੇ ਕੀ ਕੀਤਾ ਹੈ, ਉਹ ਉਹਨਾਂ ਨੂੰ ਢਾਹ ਦੇਵੇਗਾ ਅਤੇ ਉਹਨਾਂ ਨੂੰ ਦੁਬਾਰਾ ਕਦੇ ਨਹੀਂ ਬਣਾਏਗਾ।

6ਯਾਹਵੇਹ ਦੀ ਵਡਿਆਈ ਹੋਵੇ, ਕਿਉਂਕਿ ਉਸਨੇ ਦਯਾ ਲਈ ਮੇਰੀ ਪੁਕਾਰ ਸੁਣ ਲਈ ਹੈ।

7ਯਾਹਵੇਹ ਮੇਰੀ ਤਾਕਤ ਅਤੇ ਮੇਰੀ ਢਾਲ ਹੈ; ਮੇਰਾ ਦਿਲ ਉਸ ਵਿੱਚ ਭਰੋਸਾ ਰੱਖਦਾ ਹੈ, ਅਤੇ ਉਹ ਮੇਰੀ ਸਹਾਇਤਾ ਕਰਦਾ ਹੈ। ਮੇਰਾ ਦਿਲ ਖੁਸ਼ੀ ਨਾਲ ਉਛਲਦਾ ਹੈ, ਅਤੇ ਮੈਂ ਆਪਣੇ ਗੀਤ ਨਾਲ ਉਸਦੀ ਵਡਿਆਈ ਕਰਾਂਗਾ।

8ਯਾਹਵੇਹ ਉਸ ਦੇ ਲੋਕਾਂ ਦੀ ਤਾਕਤ ਹੈ, ਉਸਦੇ ਮਸਹ ਕੀਤੇ ਹੋਏ ਲਈ ਮੁਕਤੀ ਦਾ ਗੜ੍ਹ ਹੈ।

9ਆਪਣੇ ਲੋਕਾਂ ਨੂੰ ਬਚਾਓ ਅਤੇ ਆਪਣੀ ਵਿਰਾਸਤ ਨੂੰ ਅਸੀਸ ਦਿਓ; ਉਹਨਾਂ ਦਾ ਚਰਵਾਹਾ ਬਣੋ ਅਤੇ ਉਹਨਾਂ ਨੂੰ ਹਮੇਸ਼ਾ ਲਈ ਸੰਭਾਲ ਕੇ ਰੱਖ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.