1ਹੇ ਪਰਮੇਸ਼ਵਰ ਦੇ ਪੁੱਤਰੋ, ਯਾਹਵੇਹ ਦੀ ਵਡਿਆਈ ਕਰੋ, ਯਾਹਵੇਹ ਦੀ ਮਹਿਮਾ ਅਤੇ ਤਾਕਤ ਦੀ ਵਡਿਆਈ ਕਰੋ।
2ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ; ਉਸਦੀ ਪਵਿੱਤਰਤਾਈ ਦੀ ਸ਼ਾਨ ਵਿੱਚ ਯਾਹਵੇਹ ਦੀ ਅਰਾਧਨਾ ਕਰੋ।
3ਯਾਹਵੇਹ ਦੀ ਆਵਾਜ਼ ਪਾਣੀਆਂ ਦੇ ਉੱਪਰ ਹੈ; ਮਹਿਮਾ ਦਾ ਪਰਮੇਸ਼ਵਰ ਗਰਜਦਾ ਹੈ, ਯਾਹਵੇਹ ਸ਼ਕਤੀਸ਼ਾਲੀ ਪਾਣੀਆਂ ਉੱਤੇ ਗਰਜਦਾ ਹੈ।
4ਯਾਹਵੇਹ ਦੀ ਆਵਾਜ਼ ਸ਼ਕਤੀਸ਼ਾਲੀ ਹੈ; ਯਾਹਵੇਹ ਦੀ ਆਵਾਜ਼ ਸ਼ਾਨਦਾਰ ਹੈ।