ਜ਼ਬੂਰਾਂ 29

ਯਾਹਵੇਹ ਦੀ ਆਵਾਜ਼ ਪਾਣੀਆਂ ਦੇ ਉੱਪਰ ਹੈ; ਮਹਿਮਾ ਦਾ ਪਰਮੇਸ਼ਵਰ ਗਰਜਦਾ ਹੈ, ਯਾਹਵੇਹ ਸ਼ਕਤੀਸ਼ਾਲੀ ਪਾਣੀਆਂ ਉੱਤੇ ਗਰਜਦਾ ਹੈ।

Psalm 29:3 (UKJV) The voice of the LORD is upon the waters: the God of glory thunders: the LORD is upon many waters.

1ਹੇ ਪਰਮੇਸ਼ਵਰ ਦੇ ਪੁੱਤਰੋ, ਯਾਹਵੇਹ ਦੀ ਵਡਿਆਈ ਕਰੋ, ਯਾਹਵੇਹ ਦੀ ਮਹਿਮਾ ਅਤੇ ਤਾਕਤ ਦੀ ਵਡਿਆਈ ਕਰੋ।

2ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ; ਉਸਦੀ ਪਵਿੱਤਰਤਾਈ ਦੀ ਸ਼ਾਨ ਵਿੱਚ ਯਾਹਵੇਹ ਦੀ ਅਰਾਧਨਾ ਕਰੋ।

3ਯਾਹਵੇਹ ਦੀ ਆਵਾਜ਼ ਪਾਣੀਆਂ ਦੇ ਉੱਪਰ ਹੈ; ਮਹਿਮਾ ਦਾ ਪਰਮੇਸ਼ਵਰ ਗਰਜਦਾ ਹੈ, ਯਾਹਵੇਹ ਸ਼ਕਤੀਸ਼ਾਲੀ ਪਾਣੀਆਂ ਉੱਤੇ ਗਰਜਦਾ ਹੈ।

4ਯਾਹਵੇਹ ਦੀ ਆਵਾਜ਼ ਸ਼ਕਤੀਸ਼ਾਲੀ ਹੈ; ਯਾਹਵੇਹ ਦੀ ਆਵਾਜ਼ ਸ਼ਾਨਦਾਰ ਹੈ।

5ਯਾਹਵੇਹ ਦੀ ਆਵਾਜ਼ ਦਿਆਰ ਨੂੰ ਤੋੜ ਦਿੰਦੀ ਹੈ; ਯਾਹਵੇਹ ਲਬਾਨੋਨ ਦੇ ਦਿਆਰ ਦੇ ਟੁਕੜੇ ਕਰ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.