ਜ਼ਬੂਰਾਂ 29

ਯਾਹਵੇਹ ਦੀ ਆਵਾਜ਼ ਨਾਲ ਹਿਰਨੀਆਂ ਦੇ ਗਰਭ ਡਿੱਗ ਜਾਂਦੇ ਨੇ ਯਾਹਵੇਹ ਦੀ ਆਵਾਜ਼ ਓਕਸਕ ਦੇ ਰੁੱਖ ਨੂੰ ਮਰੋੜਦੀ ਹੈ ਅਤੇ ਜੰਗਲਾਂ ਨੂੰ ਨੰਗੇ ਕਰ ਦਿੰਦੀ ਹੈ। ਅਤੇ ਉਸਦੇ ਮੰਦਰ ਵਿੱਚ ਸਾਰੇ ਪੁਕਾਰਦੇ ਹਨ, “ਯਾਹਵੇਹ ਦੀ ਮਹਿਮਾ!”

Psalm 29:9 (UKJV) The voice of the LORD makes the hinds to calve, and discovers the forests: and in his temple does every one speak of his glory.

7ਯਾਹਵੇਹ ਦੀ ਆਵਾਜ਼ ਅੱਗ ਦੀਆਂ ਲਾਟਾਂ ਨੂੰ ਪਾੜਦੀ ਹੈ।

8ਯਾਹਵੇਹ ਦੀ ਆਵਾਜ਼ ਉਜਾੜ ਨੂੰ ਹਿਲਾ ਦਿੰਦੀ ਹੈ; ਯਾਹਵੇਹ ਕਾਦੇਸ਼ ਦੇ ਉਜਾੜ ਨੂੰ ਹਿਲਾ ਦਿੰਦਾ ਹੈ।

9ਯਾਹਵੇਹ ਦੀ ਆਵਾਜ਼ ਨਾਲ ਹਿਰਨੀਆਂ ਦੇ ਗਰਭ ਡਿੱਗ ਜਾਂਦੇ ਨੇ ਯਾਹਵੇਹ ਦੀ ਆਵਾਜ਼ ਓਕਸਕ ਦੇ ਰੁੱਖ ਨੂੰ ਮਰੋੜਦੀ ਹੈ ਅਤੇ ਜੰਗਲਾਂ ਨੂੰ ਨੰਗੇ ਕਰ ਦਿੰਦੀ ਹੈ। ਅਤੇ ਉਸਦੇ ਮੰਦਰ ਵਿੱਚ ਸਾਰੇ ਪੁਕਾਰਦੇ ਹਨ, “ਯਾਹਵੇਹ ਦੀ ਮਹਿਮਾ!”

10ਯਾਹਵੇਹ ਹੜ੍ਹ ਉੱਤੇ ਬਿਰਾਜਮਾਨ ਹੈ; ਯਾਹਵੇਹ ਸਦਾ ਲਈ ਰਾਜਾ ਹੋ ਕੇ ਬੈਠਦਾ ਹੈ।

11ਯਾਹਵੇਹ ਆਪਣੇ ਲੋਕਾਂ ਨੂੰ ਤਾਕਤ ਦਿੰਦਾ ਹੈ; ਯਾਹਵੇਹ ਆਪਣੇ ਲੋਕਾਂ ਨੂੰ ਸ਼ਾਂਤੀ ਨਾਲ ਅਸੀਸ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.