8ਹੇ ਯਾਹਵੇਹ, ਮੈਂ ਤੈਨੂੰ ਪੁਕਾਰਿਆ; ਮੈਂ ਯਾਹਵੇਹ ਅੱਗੇ ਦਯਾ ਲਈ ਬੇਨਤੀ ਕੀਤੀ:
9“ਮੇਰੇ ਮਰਨ ਤੋਂ ਕੀ ਲਾਭ, ਜੇ ਮੈਂ ਅਧਲੋਕ ਵਿੱਚ ਜਾਵਾਂ? ਕੀ ਮਿੱਟੀ ਤੇਰੀ ਵਡਿਆਈ ਕਰੇਗੀ? ਕੀ ਇਹ ਤੇਰੀ ਵਫ਼ਾਦਾਰੀ ਦਾ ਐਲਾਨ ਕਰੇਗਾ?
10ਹੇ ਯਾਹਵੇਹ, ਸੁਣ ਅਤੇ ਮੇਰੇ ਉੱਤੇ ਕਿਰਪਾ ਕਰ; ਯਾਹਵੇਹ, ਮੇਰਾ ਸਹਾਇਕ ਬਣ।”
11ਤੂੰ ਮੇਰੇ ਵਿਰਲਾਪ ਨੂੰ ਨੱਚਣ ਵਿੱਚ ਬਦਲ ਦਿੱਤਾ; ਤੂੰ ਮੇਰੇ ਤੱਪੜ ਲਾਹ ਕੇ ਮੈਨੂੰ ਅਨੰਦ ਦਾ ਕਮਰਬੰਦ ਪਹਿਨਾਇਆ,
12ਤਾਂ ਜੋ ਮੇਰਾ ਦਿਲ ਤੇਰੀ ਮਹਿਮਾ ਗਾਵੇ ਅਤੇ ਚੁੱਪ ਨਾ ਰਹੇ। ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਸਦਾ ਲਈ ਤੇਰੀ ਵਡਿਆਈ ਕਰਾਂਗਾ।