6ਜਦੋਂ ਮੈਂ ਸੁਰੱਖਿਅਤ ਮਹਿਸੂਸ ਕੀਤਾ, ਮੈਂ ਕਿਹਾ, “ਮੈਂ ਕਦੇ ਵੀ ਨਹੀਂ ਡੋਲਾਂਗਾ।”
7ਹੇ ਯਾਹਵੇਹ, ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ, ਤੂੰ ਮੇਰੇ ਸ਼ਾਹੀ ਪਹਾੜ ਨੂੰ ਮਜ਼ਬੂਤ ਬਣਾਇਆ; ਪਰ ਜਦੋਂ ਤੂੰ ਆਪਣਾ ਮੂੰਹ ਲੁਕਾਇਆ, ਮੈਂ ਘਬਰਾ ਗਿਆ।
8ਹੇ ਯਾਹਵੇਹ, ਮੈਂ ਤੈਨੂੰ ਪੁਕਾਰਿਆ; ਮੈਂ ਯਾਹਵੇਹ ਅੱਗੇ ਦਯਾ ਲਈ ਬੇਨਤੀ ਕੀਤੀ:
9“ਮੇਰੇ ਮਰਨ ਤੋਂ ਕੀ ਲਾਭ, ਜੇ ਮੈਂ ਅਧਲੋਕ ਵਿੱਚ ਜਾਵਾਂ? ਕੀ ਮਿੱਟੀ ਤੇਰੀ ਵਡਿਆਈ ਕਰੇਗੀ? ਕੀ ਇਹ ਤੇਰੀ ਵਫ਼ਾਦਾਰੀ ਦਾ ਐਲਾਨ ਕਰੇਗਾ?
10ਹੇ ਯਾਹਵੇਹ, ਸੁਣ ਅਤੇ ਮੇਰੇ ਉੱਤੇ ਕਿਰਪਾ ਕਰ; ਯਾਹਵੇਹ, ਮੇਰਾ ਸਹਾਇਕ ਬਣ।”