ਜ਼ਬੂਰਾਂ 30

ਹੇ ਯਾਹਵੇਹ, ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ, ਤੂੰ ਮੇਰੇ ਸ਼ਾਹੀ ਪਹਾੜ ਨੂੰ ਮਜ਼ਬੂਤ ਬਣਾਇਆ; ਪਰ ਜਦੋਂ ਤੂੰ ਆਪਣਾ ਮੂੰਹ ਲੁਕਾਇਆ, ਮੈਂ ਘਬਰਾ ਗਿਆ।

Psalm 30:7 (UKJV) LORD, by your favour you have made my mountain to stand strong: you did hide your face, and I was troubled.

5ਕਿਉਂਕਿ ਉਸਦਾ ਕ੍ਰੋਧ ਇੱਕ ਪਲ ਹੀ ਰਹਿੰਦਾ ਹੈ, ਪਰ ਉਸਦੀ ਕਿਰਪਾ ਉਮਰ ਭਰ ਲਈ ਰਹਿੰਦੀ ਹੈ। ਰੋਣਾ ਤਾਂ ਰਾਤ ਤੀਕ ਠਹਿਰ ਸਕਦਾ ਹੈ, ਪਰ ਅਨੰਦ ਸਵੇਰ ਨੂੰ ਆਉਂਦਾ ਹੈ।

6ਜਦੋਂ ਮੈਂ ਸੁਰੱਖਿਅਤ ਮਹਿਸੂਸ ਕੀਤਾ, ਮੈਂ ਕਿਹਾ, “ਮੈਂ ਕਦੇ ਵੀ ਨਹੀਂ ਡੋਲਾਂਗਾ।”

7ਹੇ ਯਾਹਵੇਹ, ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ, ਤੂੰ ਮੇਰੇ ਸ਼ਾਹੀ ਪਹਾੜ ਨੂੰ ਮਜ਼ਬੂਤ ਬਣਾਇਆ; ਪਰ ਜਦੋਂ ਤੂੰ ਆਪਣਾ ਮੂੰਹ ਲੁਕਾਇਆ, ਮੈਂ ਘਬਰਾ ਗਿਆ।

8ਹੇ ਯਾਹਵੇਹ, ਮੈਂ ਤੈਨੂੰ ਪੁਕਾਰਿਆ; ਮੈਂ ਯਾਹਵੇਹ ਅੱਗੇ ਦਯਾ ਲਈ ਬੇਨਤੀ ਕੀਤੀ:

9“ਮੇਰੇ ਮਰਨ ਤੋਂ ਕੀ ਲਾਭ, ਜੇ ਮੈਂ ਅਧਲੋਕ ਵਿੱਚ ਜਾਵਾਂ? ਕੀ ਮਿੱਟੀ ਤੇਰੀ ਵਡਿਆਈ ਕਰੇਗੀ? ਕੀ ਇਹ ਤੇਰੀ ਵਫ਼ਾਦਾਰੀ ਦਾ ਐਲਾਨ ਕਰੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.