ਜ਼ਬੂਰਾਂ 30

ਤੂੰ ਮੇਰੇ ਵਿਰਲਾਪ ਨੂੰ ਨੱਚਣ ਵਿੱਚ ਬਦਲ ਦਿੱਤਾ; ਤੂੰ ਮੇਰੇ ਤੱਪੜ ਲਾਹ ਕੇ ਮੈਨੂੰ ਅਨੰਦ ਦਾ ਕਮਰਬੰਦ ਪਹਿਨਾਇਆ,

Psalm 30:11 (UKJV) You have turned for me my mourning into dancing: you have put off my sackcloth, and girded me with gladness;

9“ਮੇਰੇ ਮਰਨ ਤੋਂ ਕੀ ਲਾਭ, ਜੇ ਮੈਂ ਅਧਲੋਕ ਵਿੱਚ ਜਾਵਾਂ? ਕੀ ਮਿੱਟੀ ਤੇਰੀ ਵਡਿਆਈ ਕਰੇਗੀ? ਕੀ ਇਹ ਤੇਰੀ ਵਫ਼ਾਦਾਰੀ ਦਾ ਐਲਾਨ ਕਰੇਗਾ?

10ਹੇ ਯਾਹਵੇਹ, ਸੁਣ ਅਤੇ ਮੇਰੇ ਉੱਤੇ ਕਿਰਪਾ ਕਰ; ਯਾਹਵੇਹ, ਮੇਰਾ ਸਹਾਇਕ ਬਣ।”

11ਤੂੰ ਮੇਰੇ ਵਿਰਲਾਪ ਨੂੰ ਨੱਚਣ ਵਿੱਚ ਬਦਲ ਦਿੱਤਾ; ਤੂੰ ਮੇਰੇ ਤੱਪੜ ਲਾਹ ਕੇ ਮੈਨੂੰ ਅਨੰਦ ਦਾ ਕਮਰਬੰਦ ਪਹਿਨਾਇਆ,

12ਤਾਂ ਜੋ ਮੇਰਾ ਦਿਲ ਤੇਰੀ ਮਹਿਮਾ ਗਾਵੇ ਅਤੇ ਚੁੱਪ ਨਾ ਰਹੇ। ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਸਦਾ ਲਈ ਤੇਰੀ ਵਡਿਆਈ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.