ਜ਼ਬੂਰਾਂ 31

ਦੁੱਖਾਂ ਵਿੱਚ ਮੇਰਾ ਜੀਵਨ ਮੁਕਦਾ ਜਾ ਰਿਹਾ ਹੈ ਅਤੇ ਹੌਂਕੇ ਭਰਦੇ ਹੋਏ ਮੇਰੇ ਸਾਲ ਲੰਘ ਰਹੇ ਹਨ। ਮੇਰੇ ਪਾਪ ਦੇ ਕਾਰਨ ਮੇਰੀ ਤਾਕਤ ਖਤਮ ਹੁੰਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਕਮਜ਼ੋਰ ਹੋਈ ਜਾਂਦੀਆਂ ਹਨ।

Psalm 31:10 (UKJV) For my life is spent with grief, and my years with sighing: my strength fails because of mine iniquity, and my bones are consumed.

8ਤੂੰ ਮੈਨੂੰ ਵੈਰੀਆਂ ਦੇ ਹੱਥਾਂ ਵਿੱਚ ਨਹੀਂ ਸੌਂਪਿਆ, ਪਰ ਮੇਰੇ ਪੈਰ ਇੱਕ ਵਿਸ਼ਾਲ ਥਾਂ ਉੱਤੇ ਰੱਖੇ ਹਨ।

9ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂਕਿ ਮੈਂ ਦੁੱਖੀ ਹਾਂ; ਮੇਰੀਆਂ ਅੱਖਾਂ ਦੁੱਖ ਨਾਲ ਕਮਜ਼ੋਰ ਹੋ ਗਈਆਂ ਹਨ, ਮੇਰੀ ਆਤਮਾ ਅਤੇ ਸਰੀਰ ਸੋਗ ਵਿੱਚ ਹਨ।

10ਦੁੱਖਾਂ ਵਿੱਚ ਮੇਰਾ ਜੀਵਨ ਮੁਕਦਾ ਜਾ ਰਿਹਾ ਹੈ ਅਤੇ ਹੌਂਕੇ ਭਰਦੇ ਹੋਏ ਮੇਰੇ ਸਾਲ ਲੰਘ ਰਹੇ ਹਨ। ਮੇਰੇ ਪਾਪ ਦੇ ਕਾਰਨ ਮੇਰੀ ਤਾਕਤ ਖਤਮ ਹੁੰਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਕਮਜ਼ੋਰ ਹੋਈ ਜਾਂਦੀਆਂ ਹਨ।

11ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ, ਮੈਂ ਆਪਣੇ ਗੁਆਂਢੀਆਂ ਦਾ ਵੈਰੀ ਬਣਿਆ ਹਾਂ, ਅਤੇ ਮੇਰੇ ਨਜ਼ਦੀਕੀ ਦੋਸਤਾਂ ਲਈ ਡਰ ਦਾ ਕਾਰਨ, ਜਿਹੜੇ ਮੈਨੂੰ ਸੜਕ ਉੱਤੇ ਦੇਖਦੇ ਹਨ, ਉਹ ਮੇਰੇ ਕੋਲੋਂ ਭੱਜ ਜਾਂਦੇ ਹਨ।

12ਮੈਂ ਮਰੇ ਹੋਇਆ ਵਾਂਗੂੰ ਭੁੱਲਾ ਦਿੱਤਾ ਗਿਆ ਹਾਂ; ਮੈਂ ਟੁੱਟੇ ਹੋਏ ਮਿੱਟੀ ਦੇ ਭਾਂਡੇ ਵਰਗਾ ਹੋ ਗਿਆ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.