ਜ਼ਬੂਰਾਂ 31

ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂਕਿ ਮੈਂ ਦੁੱਖੀ ਹਾਂ; ਮੇਰੀਆਂ ਅੱਖਾਂ ਦੁੱਖ ਨਾਲ ਕਮਜ਼ੋਰ ਹੋ ਗਈਆਂ ਹਨ, ਮੇਰੀ ਆਤਮਾ ਅਤੇ ਸਰੀਰ ਸੋਗ ਵਿੱਚ ਹਨ।

Psalm 31:9 (UKJV) Have mercy upon me, O LORD, for I am in trouble: mine eye is consumed with grief, yea, my soul and my belly.

7ਮੈਂ ਤੇਰੇ ਪਿਆਰ ਵਿੱਚ ਖੁਸ਼ ਅਤੇ ਅਨੰਦ ਹੋਵਾਂਗਾ, ਕਿਉਂ ਜੋ ਤੂੰ ਮੇਰੀ ਬਿਪਤਾ ਨੂੰ ਵੇਖਿਆ ਅਤੇ ਮੇਰੀ ਆਤਮਾ ਦੇ ਦੁੱਖ ਨੂੰ ਜਾਣਿਆ।

8ਤੂੰ ਮੈਨੂੰ ਵੈਰੀਆਂ ਦੇ ਹੱਥਾਂ ਵਿੱਚ ਨਹੀਂ ਸੌਂਪਿਆ, ਪਰ ਮੇਰੇ ਪੈਰ ਇੱਕ ਵਿਸ਼ਾਲ ਥਾਂ ਉੱਤੇ ਰੱਖੇ ਹਨ।

9ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂਕਿ ਮੈਂ ਦੁੱਖੀ ਹਾਂ; ਮੇਰੀਆਂ ਅੱਖਾਂ ਦੁੱਖ ਨਾਲ ਕਮਜ਼ੋਰ ਹੋ ਗਈਆਂ ਹਨ, ਮੇਰੀ ਆਤਮਾ ਅਤੇ ਸਰੀਰ ਸੋਗ ਵਿੱਚ ਹਨ।

10ਦੁੱਖਾਂ ਵਿੱਚ ਮੇਰਾ ਜੀਵਨ ਮੁਕਦਾ ਜਾ ਰਿਹਾ ਹੈ ਅਤੇ ਹੌਂਕੇ ਭਰਦੇ ਹੋਏ ਮੇਰੇ ਸਾਲ ਲੰਘ ਰਹੇ ਹਨ। ਮੇਰੇ ਪਾਪ ਦੇ ਕਾਰਨ ਮੇਰੀ ਤਾਕਤ ਖਤਮ ਹੁੰਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਕਮਜ਼ੋਰ ਹੋਈ ਜਾਂਦੀਆਂ ਹਨ।

11ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ, ਮੈਂ ਆਪਣੇ ਗੁਆਂਢੀਆਂ ਦਾ ਵੈਰੀ ਬਣਿਆ ਹਾਂ, ਅਤੇ ਮੇਰੇ ਨਜ਼ਦੀਕੀ ਦੋਸਤਾਂ ਲਈ ਡਰ ਦਾ ਕਾਰਨ, ਜਿਹੜੇ ਮੈਨੂੰ ਸੜਕ ਉੱਤੇ ਦੇਖਦੇ ਹਨ, ਉਹ ਮੇਰੇ ਕੋਲੋਂ ਭੱਜ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.