ਜ਼ਬੂਰਾਂ 31

ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ, ਮੈਂ ਆਪਣੇ ਗੁਆਂਢੀਆਂ ਦਾ ਵੈਰੀ ਬਣਿਆ ਹਾਂ, ਅਤੇ ਮੇਰੇ ਨਜ਼ਦੀਕੀ ਦੋਸਤਾਂ ਲਈ ਡਰ ਦਾ ਕਾਰਨ, ਜਿਹੜੇ ਮੈਨੂੰ ਸੜਕ ਉੱਤੇ ਦੇਖਦੇ ਹਨ, ਉਹ ਮੇਰੇ ਕੋਲੋਂ ਭੱਜ ਜਾਂਦੇ ਹਨ।

Psalm 31:11 (UKJV) I was a reproach among all mine enemies, but especially among my neighbours, and a fear to mine acquaintance: they that did see me without fled from me.

9ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂਕਿ ਮੈਂ ਦੁੱਖੀ ਹਾਂ; ਮੇਰੀਆਂ ਅੱਖਾਂ ਦੁੱਖ ਨਾਲ ਕਮਜ਼ੋਰ ਹੋ ਗਈਆਂ ਹਨ, ਮੇਰੀ ਆਤਮਾ ਅਤੇ ਸਰੀਰ ਸੋਗ ਵਿੱਚ ਹਨ।

10ਦੁੱਖਾਂ ਵਿੱਚ ਮੇਰਾ ਜੀਵਨ ਮੁਕਦਾ ਜਾ ਰਿਹਾ ਹੈ ਅਤੇ ਹੌਂਕੇ ਭਰਦੇ ਹੋਏ ਮੇਰੇ ਸਾਲ ਲੰਘ ਰਹੇ ਹਨ। ਮੇਰੇ ਪਾਪ ਦੇ ਕਾਰਨ ਮੇਰੀ ਤਾਕਤ ਖਤਮ ਹੁੰਦੀ ਜਾਂਦੀ ਹੈ, ਅਤੇ ਮੇਰੀਆਂ ਹੱਡੀਆਂ ਕਮਜ਼ੋਰ ਹੋਈ ਜਾਂਦੀਆਂ ਹਨ।

11ਮੇਰੇ ਸਾਰੇ ਦੁਸ਼ਮਣਾਂ ਦੇ ਕਾਰਨ, ਮੈਂ ਆਪਣੇ ਗੁਆਂਢੀਆਂ ਦਾ ਵੈਰੀ ਬਣਿਆ ਹਾਂ, ਅਤੇ ਮੇਰੇ ਨਜ਼ਦੀਕੀ ਦੋਸਤਾਂ ਲਈ ਡਰ ਦਾ ਕਾਰਨ, ਜਿਹੜੇ ਮੈਨੂੰ ਸੜਕ ਉੱਤੇ ਦੇਖਦੇ ਹਨ, ਉਹ ਮੇਰੇ ਕੋਲੋਂ ਭੱਜ ਜਾਂਦੇ ਹਨ।

12ਮੈਂ ਮਰੇ ਹੋਇਆ ਵਾਂਗੂੰ ਭੁੱਲਾ ਦਿੱਤਾ ਗਿਆ ਹਾਂ; ਮੈਂ ਟੁੱਟੇ ਹੋਏ ਮਿੱਟੀ ਦੇ ਭਾਂਡੇ ਵਰਗਾ ਹੋ ਗਿਆ ਹਾਂ।

13ਕਿਉਂਕਿ ਮੈਂ ਬਹੁਤ ਸਾਰੀ ਨਿੰਦਾ ਸੁਣਦਾ ਹਾਂ, “ਹਰ ਪਾਸੇ ਦਹਿਸ਼ਤ!” ਉਹ ਮੇਰੇ ਵਿਰੁੱਧ ਸਾਜ਼ਿਸ਼ ਰਚਦੇ ਹਨ ਅਤੇ ਮੇਰੀ ਜਾਨ ਲੈਣ ਦੀ ਯੋਜਨਾ ਰਚਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.